ਜ਼ਖ਼ਮੀ ਗੁਪਟਿਲ ਭਾਰਤ ਵਿਰੁੱਧ ਟੀ-20 ਸੀਰੀਜ਼ ''ਚੋਂ ਬਾਹਰ

Tuesday, Feb 05, 2019 - 12:42 AM (IST)

ਜ਼ਖ਼ਮੀ ਗੁਪਟਿਲ ਭਾਰਤ ਵਿਰੁੱਧ ਟੀ-20 ਸੀਰੀਜ਼ ''ਚੋਂ ਬਾਹਰ

ਵੇਲਿੰਗਟਨ- ਭਾਰਤ ਵਿਰੁੱਧ ਪੰਜਵੇਂ ਤੇ ਆਖਰੀ ਵਨ ਡੇ ਮੈਚ ਵਿਚ ਪਿੱਠ 'ਚ ਸੱਟ ਕਾਰਨ ਬਾਹਰ ਰਹਿਣ ਵਾਲਾ ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਟੀ-20 ਸੀਰੀਜ਼ ਤੋਂ ਵੀ ਬਾਹਰ ਹੋ ਗਿਆ ਹੈ। ਭਾਰਤ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਲਈ ਗੁਪਟਿਲ ਦੀ ਜਗ੍ਹਾ ਆਲਰਾਊਂਡਰ ਜੇਮਸ ਨੀਸ਼ਮ ਨੂੰ ਸ਼ਾਮਲ ਕੀਤਾ ਗਿਆ ਹੈ। ਜੇਮਸ ਨੂੰ ਭਾਰਤ ਵਿਰੁੱਧ ਹੋ ਚੁੱਕੇ ਚੌਥੇ ਤੇ ਪੰਜਵੇਂ ਵਨ ਡੇ ਮੈਚ ਵਿਚ ਵੀ ਟੀਮ ਵਿਚ ਜਗ੍ਹਾ ਦਿੱਤੀ ਗਈ ਸੀ। ਪੰਜਵੇਂ ਵਨ ਡੇ ਵਿਚ ਉਸ ਨੇ ਸਬਰਯੋਗ ਪ੍ਰਦਰਸ਼ਨ ਕਰਦਿਆਂ 33 ਦੌੜਾਂ ਦੇ ਕੇ ਇਕ ਵਿਕਟ ਲਈ ਸੀ ਤੇ ਇਸ ਤੋਂ ਇਲਾਵਾ 32 ਗੇਂਦਾਂ ਵਿਚ 44 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਟੀਮ ਇਸ ਤਰ੍ਹਾਂ ਹੈ : ਕੇਨ ਵਿਲੀਅਮਸਨ (ਕਪਤਾਨ), ਡਗ ਬ੍ਰੇਸਵੈੱਲ, ਕੌਲਿਨ ਡੀ ਗ੍ਰੈਂਡਹੋਮੇ, ਲੋਕੀ ਫਰਗਿਊਸਨ (ਪਹਿਲੇ ਤੇ ਦੂਜੇ ਮੈਚ ਲਈ), ਜੇਮਸ ਨੀਸ਼ਮ, ਸਕਾਟ ਕੁਗ ਲਜਿਨ, ਡੇਰਿਲ ਮਿਸ਼ੇਲ, ਕੌਲਿਨ ਮੁਨਰੋ, ਮਿਸ਼ੇਲ ਸੈਂਟਨਰ, ਟਿਮ ਸ਼ਿਫਰਟ (ਵਿਕਟਕੀਪਰ), ਈਸ਼ ਸੋਢੀ, ਟਿਮ ਸਾਊਥੀ, ਰੋਸ ਟੇਲਰ, ਬਲੇਅਰ ਟਿਕਨਰ (ਤੀਜੇ ਮੈਚ ਲਈ)। 
 


Related News