ਜ਼ਖ਼ਮੀ ਫਿਨ ਤੇ ਐਡਮ ਪਾਕਿਸਤਾਨ ਦੌਰੇ ’ਚੋਂ ਹੋਏ ਬਾਹਰ
Saturday, Apr 13, 2024 - 10:32 AM (IST)

ਵੈਲਿੰਗਟਨ–ਜ਼ਖ਼ਮੀ ਫਿਨ ਐਲਨ ਤੇ ਐਡਮ ਮਿਲਨੇ ਨੂੰ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ 5 ਟੀ-20 ਮੈਚਾਂ ਦੀ ਸੀਰੀਜ਼ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਐਲਨ ਨੂੰ ਪਿੱਠ ਵਿਚ ਸੱਟ ਲੱਗੀ ਤੇ ਮਿਲਨੇ ਨੂੰ ਟ੍ਰੇਨਿੰਗ ਦੌਰਾਨ ਗਿੱਟੇ ਵਿਚ ਸੱਟ ਲੱਗੀ ਹੈ। ਚੋਣਕਾਰਾਂ ਨੇ ਉਨ੍ਹਾਂ ਦੇ ਸਥਾਨ ’ਤੇ ਟਾਮ ਬਲੰਡੇਲ ਤੇ ਅਨਕੈਪਡ ਆਲਰਾਊਂਡਰ ਜੈਕ ਫਾਲਕਸ ਨੂੰ ਟੀਮ ਵਿਚ ਬੁਲਾਇਆ ਹੈ।