INDW vs NZW : ਨਿਊਜ਼ੀਲੈਂਡ ਤੋਂ ਮੈਚ ਗੁਆ ਕੇ ਬੋਲੀ ਮਿਤਾਲੀ ਰਾਜ- ਸਾਡੀ ਬੱਲੇਬਾਜ਼ੀ ਖ਼ਰਾਬ ਰਹੀ
Thursday, Mar 10, 2022 - 05:13 PM (IST)
ਸਪੋਰਟਸ ਡੈਸਕ- ਮਹਿਲਾ ਵਿਸ਼ਵ ਕੱਪ 2022 'ਚ ਭਾਰਤ ਨੇ ਆਪਣਾ ਦੂਜਾ ਲੀਗ ਮੁਕਾਬਲਾ ਨਿਊਜ਼ੀਲੈਂਡ ਤੋਂ ਗੁਆ ਦਿੱਤਾ। 261 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 198 ਦੌੜਾਂ 'ਤੇ ਆਊਟ ਹੋ ਗਈ। ਮੈਚ ਗੁਆਉਣ ਦੇ ਬਾਅਦ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਟੀਮ ਨੂੰ ਗੇਂਦਬਾਜ਼ੀ 'ਚ ਸ਼ੁਰੂਆਤੀ ਸਫਲਤਾ ਜ਼ਰੂਰ ਮਿਲੀ ਪਰ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਚੰਗੀ ਸਾਂਝੇਦਾਰੀਆਂ ਕਰਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਤੇ ਪਹੁੰਚਾ ਦਿੱਤਾ। ਇਕ ਸਮੇਂ ਅਜਿਹਾ ਲਗ ਰਿਹਾ ਸੀ ਕਿ ਉਹ 280 ਤਕ ਪਹੁੰਚ ਜਾਣਗੇ ਪਰ ਅਸੀਂ ਵਾਪਸੀ ਕੀਤੀ।
ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ 'ਚ ਰਹਿਮਨੁੱਲ੍ਹਾ ਗੁਰਬਾਜ਼ ਦੀ ਐਂਟਰੀ, ਜੈਸਨ ਰਾਏ ਦੀ ਲਈ ਜਗ੍ਹਾ
ਮਿਤਾਲੀ ਬੋਲੀ- ਜੇਕਰ ਇਸ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਛਾ ਕਰਨ ਯੋਗ ਸੀ, ਪਰ ਚੋਟੀ ਦੇ ਕ੍ਰਮ ਨੇ ਚੰਗੀ ਰਨ ਰੇਟ ਨਾਲ ਸਕੋਰ ਨਹੀਂ ਬਣਾਇਆ। ਸਾਨੂੰ ਕ੍ਰੀਜ਼ 'ਤੇ ਆ ਕੇ ਗਹਿਰੀ ਬੱਲੇਬਾਜ਼ੀ ਕਰਨ ਦੀ ਲੋੜ ਸੀ। ਬੱਲੇਬਾਜ਼ੀ ਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ। ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਨੇ ਪਿਛਲੇ ਮੈਚ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਬੱਲੇਬਾਜ਼ੀ ਨੂੰ ਅੱਗੇ ਵਧਣਾ ਹੋਵੇਗਾ।
ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਮੈਚ
150 - ਮਿਤਾਲੀ ਰਾਜ
117 - ਸ਼ੇਰਲੋਟ ਐਡਵਰਡਸ
101 - ਬੇਲਿੰਡਾ ਕਲਾਰਕ
76 - ਸੂਜੀ ਬੇਟਸ
74 - ਮੇਰਿਸਾ ਐਗੁਈਲੇਰਾ
ਇਹ ਵੀ ਪੜ੍ਹੋ : ਸ਼ੇਨ ਵਾਰਨ ਦੀ ਮ੍ਰਿਤਕ ਦੇਹ ਆਸਟਰੇਲੀਆ ਰਵਾਨਾ
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 9 ਵਿਕਟਾਂ ਦੇ ਨੁਕਸਾਨ 'ਤੇ 260 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਵਲੋਂ ਅਮੇਲੀਆ ਕਰਰ ਨੇ 50, ਸੈਦਰਵੈਟ ਨੇ 84 ਗੇਂਦਾਂ 'ਚ 75 ਤਾਂ ਕੈਟੀ ਮਾਰਟਿਨ ਨੇ 51 ਗੇਂਦਾਂ 'ਚ 41 ਦੌੜਾਂ ਬਣਾਈਆਂ ਸਨ। ਭਾਰਤੀ ਗੇਂਦਬਾਜ਼ ਪੂਜਾ 34 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਉਣ 'ਚ ਸਫਲ ਰਹੀ ਸੀ। ਜਵਾਬ 'ਚ ਖੇਡਣ ਉਤਰੀ ਭਾਰਤੀ ਟੀਮ 198 ਦੌੜਾਂ 'ਤੇ ਆਲ ਆਊਟ ਹੋ ਗਈ। ਮਿਤਾਲੀ ਰਾਜ ਨੇ 31 ਤਾਂ ਹਰਮਨਪ੍ਰੀਤ ਕੌਰ ਨੇ 63 ਗੇਂਦਾਂ 'ਚ 71 ਦੌੜਾਂ ਦਾ ਯੋਗਦਾਨ ਦਿੱਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।