ਵਿਸ਼ਾਖਾਪਟਨਮ ਦੇ ਮੈਦਾਨ ਦੇ ਨਾਂ ਦਰਜ ਹੋਇਆ ਛੱਕਿਆਂ ਦਾ ਵੱਡਾ ਰਿਕਾਰਡ
Saturday, Oct 05, 2019 - 02:37 PM (IST)
ਸਪੋਰਸਟ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫ੍ਰੀਡਮ ਟੈਸਟ ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਦੇ ਏੇ. ਸੀ. ਏ-ਵੀ. ਡੀ. ਸੀ. ਏ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲੀ ਪਾਰੀ 'ਚ ਦੱ.ਅਫਰੀਕਾ ਸਾਹਮਣੇ 502 ਦੌੜਾਂ ਦਾ ਵੱਡਾ ਟੀਚਾ ਬਣਾ ਪਾਰੀ ਘੋਸ਼ਿਤ ਕਰ ਦਿੱਤੀ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਨੇ ਸਲਾਮੀ ਬੱਲੇਬਾਜ਼ ਡੀਨ ਐਲਗਰ ਅਤੇ ਕੁਵਿੰਟਨ ਡੀ ਕੌਕ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ 431 ਦੌੜਾਂ ਬਣਾ ਟੀਮ ਆਲ ਆਊਟ ਹੋ ਗਈ। ਇਸ ਦੇ ਨਾਲ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਇਕ ਖਾਸ ਛੱਕਿਆ ਦਾ ਰਿਕਾਰਡ ਜੁੜ ਗਿਆ ਹੈ।
ਇਸ ਮੈਦਾਨ 'ਤੇ ਹੁਣ ਲੱਗ ਚੁੱਕੇ ਹਨ 22 ਛੱਕੇ
ਦੋਨ੍ਹਾਂ ਟੀਮਾ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੌਰਾਨ ਵਿਸ਼ਾਖਾਪਟਨਮ ਦੇ ਇਸ ਮੈਦਾਨ ਦੇ ਨਾਂ ਇਕ ਖਾਸ ਰਿਕਾਰਡ ਦਰਜ ਹੋ ਗਿਆ ਹੈ। ਦਰਅਸਲ, ਇਸ ਮੈਚ 'ਚ ਹੁਣ ਤਕ 22 ਛੱਕੇ ਲਗ ਚੁੱਕੇ ਹਨ, ਜੋ ਇਕ ਆਪਣੇ ਆਪ 'ਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਹੁਣ ਤਕ ਭਾਰਤ ਦੇ ਕਿਸੇ ਇਕ ਮੈਦਾਨ 'ਤੇ ਇਸ ਤੋਂ ਵੱਧ ਛੱਕੇ ਨਹੀਂ ਲਗੇ ਸਨ।
ਭਾਰਤ ਵਲੋਂ ਲੱਗੇ ਵੱਧ ਛੱਕੇ
ਭਾਰਤੀ ਬੱਲੇਬਾਜ਼ਾਂ ਨੇ ਇਸ ਮੈਚ 'ਚ 15 ਛੱਕੇ ਲਗਾਏ ਹਨ ਜਦ ਕਿ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਸੱਤ ਛੱਕੇ ਲਗਾਏ ਹਨ। ਇਸ ਮੈਚ ਤੋਂ ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 2009-10 ਦੇ ਮੁੰਬਈ ਟੈਸਟ 'ਚ ਦੋਨ੍ਹਾਂ ਟੀਮਾਂ ਨੇ 20 ਛੱਕੇ ਲਾਏ ਸਨ। ਜਿਵੇਂ ਕਿ ਟੈਸਟ ਦੀ ਤੀਜੀ ਪਾਰੀ ਜਾਰੀ ਹੈ, ਇਹ ਪੱਕੀ ਗੱਲ ਹੈ ਕਿ ਛੱਕਿਆਂ ਦੀ ਗਿਣਤੀ ਅਜੇ ਹੋਰ ਵਧੇਗੀ।