ਭਾਰਤੀ ਪਹਿਲਵਾਨਾਂ ਨੇ ਦੋ ਸੋਨ ਸਮੇਤ 9 ਤਮਗੇ ਜਿੱਤੇ

Sunday, Jul 29, 2018 - 08:22 PM (IST)

ਨਵੀਂ ਦਿੱਲੀ : ਭਾਰਤੀ ਪਹਿਲਵਾਨਾਂ ਨੇ ਤੁਰਕੀ ਦੇ ਇਸਤਾਂਬੁਲ 'ਚ ਐਤਵਾਰ ਨੂੰ ਖਤਮ ਹੋਏ 46ਵੇਂ ਅੰਤਰਰਾਸ਼ਰੀ ਯਾਸਰ ਦੋਗੁ ਕੁਸ਼ਤੀ ਟੂਰਨਾਮੈਂਟ 'ਚ ਦੋ ਸੋਨ ਤਮਗੇ, ਤਿਨ ਚਾਂਦੀ ਅਤੇ ਚਾਰ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ। ਭਾਰਤ ਦੇ 9 ਤਮਗਿਆਂ 'ਚ ਪੁਰਸ਼ ਪਹਿਲਵਾਨਾਂ ਨੇ 6 ਤਮਗੇ ਜਿੱਤੇ। ਪੁਰਸ਼ ਪਹਿਲਵਾਨਾਂ 'ਚ ਬਜਰੰਗ ਨੇ 70 ਕਿ.ਗ੍ਰਾ 'ਚ ਸੋਨ, ਸੰਦੀਪ ਤੋਮਰ ਨੇ 61 ਕਿ. ਗ੍ਰਾ 'ਚ ਚਾਂਦੀ ਅਤੇ ਵਿਕੀ ਨੇ 57 ਕਿ. ਗ੍ਰਾ 'ਚ ਕਾਂਸੀ ਤਮਗਾ ਜਿੱਤਿਆ। ਮਹਿਲਾ ਪਹਿਲਵਾਨਾਂ 'ਚ ਪਿਂਕੀ ਨੇ 53 ਕਿ. ਗ੍ਰਾ 'ਚ ਸੋਨ, ਪੂਜਾ ਢਾਂਡਾ ਨੇ 57 ਕਿ. ਗ੍ਰਾ 'ਚ ਚਾਂਦੀ, ਰਜਨੀ ਨੇ 72 ਕਿ.ਗ੍ਰਾ 'ਚ ਚਾਂਦੀ, ਸੰਗੀਤਾ ਨੇ 59 ਕਿ. ਗ੍ਰਾ ਕਾਂਸੀ, ਸਰਿਤਾ ਨੇ 62 ਕਿ. ਗ੍ਰਾ 'ਚ ਕਾਂਸੀ ਅਤੇ ਗੀਤਾ ਫੋਗਾਟ ਨੇ 65 ਕਿ. ਗ੍ਰਾ 'ਚ ਕਾਂਸੀ ਤਮਗਾ ਜਿੱਤਿਆ।


Related News