ਭਾਰਤੀ ਮਹਿਲਾ ਟੀਮ ਨੂੰ ਸਪੇਨ ''ਚ ਮਿਲੀ ਵਿਸ਼ੇਸ਼ ਟਰਾਫੀ
Tuesday, Aug 13, 2019 - 02:19 AM (IST)

ਨਵੀਂ ਦਿੱਲੀ- ਭਾਰਤੀ ਮਹਿਲਾ ਫੁੱਟਬਾਲ ਟੀਮ ਦੇ ਵੇਲੇਂਸੀਆ ਵਿਚ ਕੋਟਿਫ ਕੱਪ ਵਿਚ ਪ੍ਰਦਰਸ਼ਨ ਨਾਲ ਪ੍ਰਭਾਵਿਤ ਟੂਰਨਾਮੈਂਟ ਦੇ ਮੁਖੀ ਨੇ ਖਿਡਾਰੀਆਂ ਨੂੰ ਤੀਜੇ ਸਥਾਨ ਲਈ ਵਿਸ਼ੇਸ਼ ਟਰਾਫੀ ਪ੍ਰਦਾਨ ਕੀਤੀ। ਭਾਰਤੀ ਟੀਮ ਨੇ ਕੋਟਿਪ ਕੱਪ ਵਿਚ 4 ਮੈਚ ਖੇਡੇ ਸਨ, ਜਿਨ੍ਹਾਂ 'ਚੋਂ ਉਸ ਨੇ 2 ਜਿੱਤੇ ਸਨ। ਉਸ ਨੇ ਮੌਰਿਤਾਨੀਆ ਨੂੰ 3-1 ਨਾਲ ਤੇ ਬੋਲੀਵੀਆ ਨੂੰ 7-0 ਨਾਲ ਹਰਾਇਆ ਸੀ ਪਰ ਉਹ ਵਿਲਲਾਰਰੀਅਲ ਤੇ ਸਪੇਨ ਅੰਡਰ-19 ਟੀਮ ਤੋਂ 0-2 ਦੇ ਬਰਾਬਰ ਫਰਕ ਨਾਲ ਹਾਰ ਗਈ ਸੀ। ਟੂਰਨਾਮੈਂਟ ਵਿਚ ਇਹ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਭਾਰਤੀ ਟੀਮ ਨੂੰ ਫੇਅਰ ਪਲੇਅ ਪੁਰਸਕਾਰ ਵੀ ਮਿਲਿਆ।