ICC ਨੇ ਭਾਰਤੀ ਮਹਿਲਾ ਟੀਮ ਦਾ ਉਡਾਇਆ ਮਜ਼ਾਕ, ਭੜਕੇ ਪ੍ਰਸ਼ੰਸਕ

Tuesday, Feb 25, 2020 - 11:34 AM (IST)

ICC ਨੇ ਭਾਰਤੀ ਮਹਿਲਾ ਟੀਮ ਦਾ ਉਡਾਇਆ ਮਜ਼ਾਕ, ਭੜਕੇ ਪ੍ਰਸ਼ੰਸਕ

ਸਪੋਰਟਸ ਡੈਸਕ—  ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੀ-20 ਵਰਲਡ ਕੱਪ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ। ਪਰ ਭਾਰਤੀ ਟੀਮ ਦੀ ਬੱਲੇਬਾਜ਼ੀ ਦੇ ਦੌਰਾਨ ਦੀਪਤੀ ਸ਼ਰਮਾ ਰਨਆਊਟ ਹੋਈ, ਜਿਸ ਨੂੰ ਲੈ ਕੇ ਆਈ. ਸੀ. ਸੀ. ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਤਸਵੀਰ ਸ਼ੇਅਰ ਕਰਕੇ ਭਾਰਤੀ ਟੀਮ ਦਾ ਮਜ਼ਾਕ ਬਣਾਇਆ। ਆਈ. ਸੀ. ਸੀ. ਦੇ ਇਸ ਟਵੀਟ ਤੋਂ ਭਾਰਤੀ ਫੈਨਜ਼ ਕਾਫੀ ਨਾਰਾਜ਼ ਹਨ।

ਦਰਅਸਲ ਭਾਰਤੀ ਪਾਰੀ ਦੇ 16.5 ਓਵਰ 'ਚ ਦੀਪਤੀ ਅਤੇ ਵੇਦਾ ਦੋਹਾਂ ਵਿਚਾਲੇ ਦੌੜ ਨੂੰ ਲੈ ਕੇ ਗ਼ਲਤਫਹਿਮੀ ਹੋ ਗਈ ਅਤੇ ਦੋਵੇਂ ਹੀ ਬੱਲੇਬਾਜ਼ ਇਕ ਹੀ ਪਾਸੇ ਤੋਂ ਭੱਜੀਆਂ। ਕ੍ਰੀਜ਼ ਦੇ ਅੰਦਰ ਪਹਿਲਾਂ ਵੇਦਾ ਪਹੁੰਚੀ ਜਿਸ ਕਾਰਨ ਦੀਪਤੀ ਸ਼ਰਮਾ ਨੂੰ ਆਪਣਾ ਵਿਕਟ ਗੁਆਉਣਾ ਪਿਆ। ਦੀਪਤੀ ਸ਼ਰਮਾ ਨੇ 11 ਦੌੜਾਂ ਬਣਾਉਣ ਦੇ ਬਾਅਦ ਆਪਣਾ ਵਿਕਟ ਗੁਆਇਆ। ਇਸੇ ਨੂੰ ਲੈ ਕੇ ਆਈ. ਸੀ. ਸੀ. ਨੇ ਭਾਰਤੀ ਟੀਮ ਦਾ ਮਜ਼ਾਕ ਉਡਾਇਆ ਕਿਉਂਕਿ ਅੰਡਰ-19 ਵਰਲਡ ਕੱਪ 'ਚ ਭਾਰਤੀ ਬੱਲੇਬਾਜ਼ਾਂ ਤੋਂ ਵੀ ਇਹੋ ਗ਼ਲਤੀ ਹੋਈ ਸੀ ਪਰ ਆਈ. ਸੀ. ਸੀ. ਦਾ ਇਹ ਮਜ਼ਾਕ ਭਾਰਤੀ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਅਤੇ ਉਹ ਆਈ. ਸੀ. ਸੀ. 'ਤੇ ਭੜਕ ਗਏ।
PunjabKesari
ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਨੇ ਸ਼ੇਫਾਲੀ ਵਰਮਾ ਅਤੇ ਪੂਨਮ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ 18 ਦੌੜਾਂ ਤੋਂ ਇਹ ਮੈਚ ਜਿੱਤ ਲਿਆ। ਭਾਰਤੀ ਮਹਿਲਾ ਟੀਮ ਦੀ ਆਈ. ਸੀ. ਸੀ. ਵਰਲਡ ਕੱਪ 'ਚ ਇਹ ਲਗਾਤਾਰ ਦੂਜੀ ਜਿੱਤ ਹੈ।


author

Tarsem Singh

Content Editor

Related News