ਭਾਰਤੀ ਮਹਿਲਾ ਟੀਮ ਦੀ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਹੁਣ 12 ਫਰਵਰੀ ਤੋਂਂ ਹੋਵੇਗੀ ਸ਼ੁਰੂ
Friday, Feb 04, 2022 - 02:17 PM (IST)
ਆਕਲੈਂਡ (ਭਾਸ਼ਾ)- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਹੁਣ ਇਕ ਦਿਨ ਬਾਅਦ 12 ਫਰਵਰੀ ਨੂੰ ਸ਼ੁਰੂ ਹੋਵੇਗੀ, ਕਿਉਂਕਿ ਮੇਜ਼ਬਾਨ ਬੋਰਡ ਨੇ ਦੋਵਾਂ ਟੀਮਾਂ ਨੂੰ ਮੈਚਾਂ ਵਿਚਾਲੇ ਹੋਰ ਸਮਾਂ ਦੇਣ ਲਈ ਸਮਾਂ ਸਾਰਣੀ ਵਿਚ ਬਦਲਾਅ ਕੀਤਾ ਹੈ।
ਇਹ ਵੀ ਪੜ੍ਹੋ: ਅਥਰਵ ਦਾ ਪਹਿਲਾ ਟੀਜ਼ਰ ਰਿਲੀਜ਼, ਯੋਧਾ ਦੇ ਰੂਪ ’ਚ ਨਜ਼ਰ ਆਏ MS ਧੋਨੀ
ਭਾਰਤੀ ਟੀਮ ਨੇ 9 ਫਰਵਰੀ ਤੋਂ ਤਿੰਨ ਸਥਾਨਾਂ ’ਤੇ ਨਿਊਜ਼ੀਲੈਂਡ ਦੇ ਖ਼ਿਲਾਫ਼ 5 ਵਨਡੇ ਅਤੇ 1 ਟੀ-20 ਮੈਚ ਖੇਡਣਾ ਸੀ, ਪਰ ਨਿਊਜ਼ੀਲੈਂਡ ਕ੍ਰਿਕਟ ਨੇ ਸਾਰੇ ਮੈਚਾਂ ਨੂੰ ਕਵੀਨਸਟਾਉਨ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਕੋਰੋਨਾ ਮਹਾਮਾਰੀ ਦਰਮਿਆਨ ਘੱਟ ਯਾਤਰਾ ਕਰਨੀ ਪਏ। ਇਸ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਮੈਚਾਂ ਵਿਚਕਾਰ ਵੱਧ ਸਮਾਂ ਦੇਣ ਲਈ ਸਮਾਂ ਸਾਰਣੀ ਵਿਚ ਬਦਲਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜੋਕੋਵਿਚ ਨੇ ਆਸਟਰੇਲੀਆਈ ਵੀਜ਼ਾ ਮਾਮਲੇ ਨੂੰ ਮੰਦਭਾਗਾ ਕਰਾਰ ਦਿੱਤਾ
ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ, ‘ਭਾਰਤੀ ਮਹਿਲਾ ਟੀਮ ਅਤੇ ਨਿਊਜ਼ੀਲੈਂਡ ਦੀ ਮਹਿਲਾ ਟੀਮ ਵਿਚਾਲੇ ਹੋਣ ਵਾਲੇ ਮੈਚਾਂ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ। ਪਹਿਲਾ ਕੇ.ਐਫ.ਸੀ. ਟੀ-20 ਮੈਚ ਉਸੇ ਸਮੇਂ ’ਤੇ ਹੋਵੇਗਾ ਪਰ 5 ਮੈਚਾਂ ਦੀ ਵਨਡੇ ਸੀਰੀਜ਼ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ।’ ਮਾਰਚ-ਅਪ੍ਰੈਲ ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਮੰਨੀ ਜਾ ਰਹੀ ਇਸ ਸੀਰੀਜ਼ ਵਿਚ ਵਨਡੇ ਮੈਚ 9 ਫਰਵਰੀ ਨੂੰ ਹੀ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਹੁਣ 12 ਫਰਵਰੀ ਤੋਂ ਹੋਵੇਗੀ। ਦੂਜਾ ਵਨਡੇ 14 ਫਰਵਰੀ, ਤੀਜਾ 18 ਫਰਵਰੀ ਨੂੰ ਖੇਡਿਆ ਜਾਵੇਗਾ। ਆਖਰੀ ਦੋਵੇਂ ਵਨਡੇ 22 ਅਤੇ 24 ਫਰਵਰੀ ਨੂੰ ਹੋਣਗੇ।
ਇਹ ਵੀ ਪੜ੍ਹੋ: ਭਾਰਤੀ ਸਰਦ ਰੁੱਤ ਓਲੰਪਿਕ ਟੀਮ ਦੇ ਮੈਨੇਜਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।