ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ ''ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ
Thursday, Jan 27, 2022 - 08:29 PM (IST)
ਆਕਲੈਂਡ- ਕੋਰੋਨਾ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਨਿਊਜ਼ੀਲੈਂਡ ਕ੍ਰਿਕਟ ਨੇ ਵੀਰਵਾਰ ਨੂੰ ਭਾਰਤੀ ਮਹਿਲਾ ਟੀਮ ਦੇ ਵਿਰੁੱਧ ਆਗਾਮੀ 6 ਮੈਚਾਂ ਦੀ ਕਵੀਂਸਟਾਊਨ ਵਿਚ ਕਰਨ ਦਾ ਐਲਾਨ ਕੀਤਾ। ਭਾਰਤੀ ਮਹਿਲਾ ਟੀਮ ਇਸ ਸਮੇਂ ਨਿਊਜ਼ੀਲੈਂਡ ਵਿਚ ਹੀ ਹੈ ਤੇ ਉਸ ਨੂੰ ਮੇਜ਼ਬਾਨ ਟੀਮ ਦੇ ਵਿਰੁੱਧ ਪੰਜ ਵਨ ਡੇ ਤੇ ਇਕ ਟੀ-20 ਅੰਤਰਰਾਸ਼ਟਰੀ ਮੈਚ ਹੁਣ ਕਵੀਂਸਟਾਊਨ ਦੇ ਜਾਨ ਡੇਵਿਸ ਓਵਲ ਵਿਚ ਖੇਡਣੇ ਹੋਣਗੇ, ਜੋ 9 ਫਰਵਰੀ ਤੋਂ ਸ਼ੁਰੂ ਹੋਣਗੇ। ਇਸ ਸੋਧੇ ਹੋਏ ਪ੍ਰੋਗਰਾਮ ਦਾ ਐਲਾਨ ਵੀਰਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ ਨੇ ਕੀਤਾ।
ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਇਹ ਦੁਵੱਲੇ ਸੀਰੀਜ਼ ਮਾਰਚ-ਅਪ੍ਰੈਲ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਲਈ ਕਾਫੀ ਮਹੱਤਵਪੂਰਨ ਹੋਵੇਗੀ। ਇਹ ਦੁਵੱਲੇ ਸੀਰੀਜ਼ ਪਹਿਲੇ ਨੇਪੀਅਰ ਵਿਚ ਮੈਕਲੀਨ ਪਾਰਕ ਵਿਚ ਇਕਲੌਤਾ ਟੀ-20 ਅੰਤਰਰਾਸ਼ਟਰੀ ਮੈਚ ਤੋਂ ਸ਼ੁਰੂ ਹੋਣੀ ਸੀ, ਫਿਰ 2 ਦਿਨ ਬਾਅਦ ਪਹਿਲਾ ਵਨ ਡੇ ਵੀ ਇਸ ਸਥਾਨ 'ਤੇ ਖੇਡਿਆ ਜਾਣਾ ਸੀ। ਨੇਲਸਨ ਵਿਚ ਸੈਕਸਟਨ ਓਵਲ 'ਚ ਦੂਜਾ ਤੇ ਤੀਜਾ (14 ਤੇ 16 ਫਰਵਰੀ ਨੂੰ) ਵਨ ਡੇ ਖੇਡਿਆ ਜਾਣਾ ਸੀ ਜਦਕਿ ਆਖਰੀ 2 ਵਨ ਡੇ ਕਵੀਂਸਟਾਊਨ ਵਿਚ (22 ਤੇ 24 ਫਰਵਰੀ ਨੂੰ) ਖੇਡੇ ਜਾਣੇ ਸਨ।
ਨਿਊਜ਼ੀਲੈਂਡ ਕ੍ਰਿਕਟ ਵਲੋਂ ਐਲਾਨ ਪ੍ਰੋਗਰਾਮ ਵਿਚ ਹੋਰ ਬਦਲਾਅ ਵਿਚ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਆਪਣੇ ਪੂਰੇ ਦੌਰੇ ਦੇ ਦੌਰਾਨ ਕ੍ਰਾਈਸਟਚਰਚ ਵਿਚ ਹੀ ਰਹੇਗੀ ਤੇ ਆਪਣੇ ਦੋਵੇਂ ਟੈਸਟ ਮੈਚ ਹੇਗਲੇ ਓਵਲ ਵਿਚ ਹੀ ਹੋਣਗੇ, ਜਦਕਿ ਪਹਿਲਾਂ ਉਸ ਨੇ ਦੂਜਾ ਮੈਚ ਵੇਲਿੰਗਟਨ ਵਿਚ ਖੇਡਣਾ ਸੀ। ਨਿਊਜ਼ੀਲੈਂਡ ਦੀ ਪੁਰਸ਼ ਟੀਮ ਦੇ ਵਿਰੁੱਧ ਆਸਟਰੇਲੀ ਦੇ ਤਿੰਨ ਟੀ-20 ਮੈਚਾਂ ਦੀ ਮੇਜ਼ਬਾਨੀ ਨੇਪੀਅਰ ਕਰੇਗਾ ਜਦਕਿ ਨੀਦਰਲੈਂਡ ਦੀ ਪੁਰਸ਼ ਟੀਮ ਦਾ ਦੌਰਾ ਮਾਊਂਟ ਮੋਨਗਾਨੁਈ (ਇਕ ਟੀ-20 ਤੇ ਇਕ ਵਨ ਡੇ) ਅਤੇ ਹੈਮਿਲਟਨ (2 ਵਨ ਡੇ) ਵਿਚ ਹੋਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।