ਭਾਰਤੀ ਮਹਿਲਾ ਹਾਕੀ ਟੀਮ ਐੱਫ.ਆਈ.ਐੱਚ. ਰੈਂਕਿੰਗ ਚੋਟੀ 10 'ਚ

11/07/2017 1:36:53 AM

ਨਵੀਂ ਦਿੱਲੀ— ਏਸ਼ੀਆ ਕੱਪ ਜੇਤੂ ਭਾਰਤੀ ਮਹਿਲਾ ਹਾਕੀ ਟੀਮ ਐੱਫ.ਆਈ.ਐੱਚ. ਤਾਜ਼ਾ ਰੈਂਕਿੰਗ 'ਚ 2 ਸਥਾਨ ਦੇ ਫਾਇਦੇ ਨਾਲ ਚੋਟੀ 10 'ਚ ਪਹੁੰਚ ਗਈ ਹੈ। ਭਾਰਤ ਨੇ ਜਪਾਨ ਦੇ ਕਾਕਾਮਿਗਹਰਾ 'ਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ 'ਚ ਚੀਨ ਨੂੰ ਪੇਨਲਨਟੀ ਸ਼ੂਟਆਊਟ 'ਚ 5-4 ਨਾਲ ਹਰਾ ਕੇ 13 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ। ਭਾਰਤ ਨੇ ਰੈਂਕਿੰਗ 'ਚ ਸਪੇਨ ਨੂੰ 11ਵੇਂ ਸਥਾਨ 'ਤੇ ਪਿੱਛੇ ਕਰਦੇ ਹੋਏ 10ਵਾਂ ਸਥਾਨ ਹਾਸਲ ਕੀਤਾ। ਰੈਂਕਿੰਗ 'ਚ ਚੋਟੀ ਦੀਆਂ 3 ਟੀਮਾਂ 'ਚ ਬਦਲਾਅ ਨਹੀਂ ਹੋਇਆ ਹੈ।
ਵਿਸ਼ਵ ਦੀ ਯੂਰਪੀਅਨ ਚੈਂਪੀਅਨ ਨੀਦਰਲੈਂਡ ਚੋਟੀ 'ਤੇ ਹੈ ਜਦਕਿ ਇੰਗਲੈਂਡ ਦੂਜੇ ਤੇ ਅਰਜਨਟੀਨਾ ਤੀਜੇ ਸਥਾਨ 'ਤੇ ਹੈ। ਪੁਰਸ਼ ਟੀਮਾਂ ਦੀ ਰੈਂਕਿੰਗ 'ਚ ਭਾਰਤ 6ਵੇਂ ਸਥਾਨ 'ਤੇ ਹੈ।


Related News