ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਬੋਲੀਵੀਆ ਨੂੰ 3-1 ਹਰਾਇਆ

08/04/2019 5:24:58 PM

ਨਵੀਂ ਦਿੱਲੀ— ਭਾਰਤੀ ਮਹਿਲਾ ਸੀਨੀਅਰ ਰਾਸ਼ਟਰੀ ਟੀਮ ਨੇ ਸਪੇਨ ਕੋਟਿਫ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ 'ਚ ਬੋਲੀਵੀਆ ਨੂੰ 3-1 ਨਾਲ ਹਰਾਇਆ। ਰਤਨਬਾਲਾ ਦੇਵੀ ਦੇ ਦੋ ਗੋਲ ਅਤੇ ਬਾਲਾ ਦੇਵੀ ਦੇ ਇਕ ਗੋਲ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਮਰੀਕੀ ਟੀਮ 'ਤੇ ਸੌਖੀ ਜਿੱਤ ਦਰਜ ਕੀਤੀ।

ਸਪੇਨ ਦੇ ਕਲੱਬ ਵਿੱਲਾਰੀਅਲ ਸੀ.ਐੱਫ. ਤੋਂ 0-2 ਨਾਲ ਹਾਰ ਝਲਣ ਦੇ ਬਾਅਦ ਭਾਰਤੀ ਮਹਿਲਾ ਟੀਮ ਬੋਲੀਵੀਆ ਦੇ ਖਿਲਾਫ ਦੂਜੇ ਮਿੰਟ 'ਚ ਹੀ ਪਿਛੜ ਗਈ। ਉਸ ਸਮੇਂ ਸਵੀਟੀ ਦੇਵੀ ਨੇ ਟੀਮ ਵਿਰੁੱਧ ਆਤਮਘਾਤੀ ਗੋਲ ਕਰ ਦਿੱਤਾ ਸੀ। ਬੋਲੀਵੀਆ ਦੀ ਬੜ੍ਹਤ ਹਾਲਾਂਕਿ ਬਹੁਤ ਦੇਰ ਤਕ ਨਹੀਂ ਰਹੀ। ਪੰਜਵੇਂ ਮਿੰਟ 'ਚ ਬਾਲਾ ਦੇਵੀ ਨੇ ਵਿਰੋਧੀ ਟੀਮ ਦੇ ਪੈਨਲਟੀ ਖੇਤਰ 'ਚ ਗੇਂਦ 'ਤੇ ਕਬਜ਼ਾ ਕੀਤਾ ਅਤੇ ਸ਼ਾਨਦਾਰ ਸ਼ਾਟ ਲਾ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਰਤਨਬਾਲਾ ਨੇ ਆਪਣਾ ਦੂਜਾ ਗੋਲ ਕੀਤਾ ਅਤੇ ਭਾਰਤ ਨੂੰ 3-1 ਨਾਲ ਬੜ੍ਹਤ ਦਿਵਾਈ।


Tarsem Singh

Content Editor

Related News