ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

Tuesday, May 18, 2021 - 07:54 PM (IST)

ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

ਨਵੀਂ ਦਿੱਲੀ– ਇੰਗਲੈਂਡ ਦੌਰੇ ’ਤੇ ਜਾਣ ਵਾਲੀ ਭਾਰਤੀ ਮਹਿਲਾ ਟੀਮ 'ਚ ਸ਼ਾਮਲ ਕੌਮਾਂਤਰੀ ਕ੍ਰਿਕਟਰ ਪ੍ਰਿਯਾ ਪੂਨੀਆ ਦੀ ਮਾਂ ਦਾ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। 24 ਸਾਲਾ ਇਸ ਕ੍ਰਿਕਟਰ ਨੇ ਇਸ ਘਾਤਕ ਵਾਇਰਸ ਕਾਰਨ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਲਿਖੀ।

ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA

PunjabKesari
ਪੂਨੀਆ ਨੇ ਲਿਖਿਆ, ‘‘ਅੱਜ ਮੈਂ ਮਹਿਸੂਸ ਕੀਤਾ ਹੈ ਕਿ ਤੁਸੀਂ ਹਮੇਸ਼ਾ ਮੈਨੂੰ ਮਜ਼ਬੂਤ ਬਣਨ ਲਈ ਕਿਉਂ ਕਿਹਾ। ਤੁਹਾਨੂੰ ਪਤਾ ਸੀ ਕਿ ਇਕ ਦਿਨ ਮੈਨੂੰ ਤੁਹਾਡੇ ਜਾਣ ’ਤੇ ਉਸ ਦੁਖ ਨਾਲ ਨਜਿੱਠਣ ਲਈ ਇਸ ਦੀ ਲੋੜ ਪਵੇਗੀ। ਮਾਂ ਤੁਹਾਡੀ ਕਮੀ ਮਹਿਸੂਸ ਹੋਵੇਗੀ। ਦੂਰੀ ਕਿੰਨੀ ਵੀ ਹੋਵੇ, ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ। ਮੇਰਾ ਮਾਰਗਦਰਸ਼ਨ ਕਰਦੀ ਮੇਰੀ ਮਾਂ... ਤੁਹਾਡੇ ਨਾਲ ਹਮੇਸ਼ਾ ਪਿਆਰ ਕਰਦੀ ਰਹਾਂਗੀ।’’ ਉਸ ਨੇ ਕਿਹਾ,‘‘ਜ਼ਿੰਦਗੀ ਦੀਆਂ ਕੁਝ ਸੱਚਾਈਆਂ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੁੰਦਾ ਹੈ। ਤੁਹਾਡੀ ਯਾਦ ਕਦੇ ਨਹੀਂ ਭੁਲਾਈ ਜਾ ਸਕਦੀ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤ ਦੇਵੇ ਮਾਂ। ਕ੍ਰਿਪਾ ਕਰਕੇ ਨਿਯਮਾਂ ਦੀ ਪਾਲਣਾ ਕਰੋ ਤੇ ਚੌਕਸੀ ਵਰਤੋ। ਇਹ ਵਾਇਰਸ ਕਾਫੀ ਖਤਰਨਾਕ ਹੈ।’’

 
 
 
 
 
 
 
 
 
 
 
 
 
 
 
 

A post shared by Priya Punia (@priyapunia16)

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News