ਭਾਰਤੀ ਮਹਿਲਾ-ਏ ਟੀਮ ਆਸਟਰੇਲੀਆ-ਏ ਹੱਥੋਂ 91 ਦੌੜਾਂ ਨਾਲ ਹਾਰੀ
Monday, Oct 15, 2018 - 11:44 PM (IST)

ਮੁੰਬਈ- ਕਪਤਾਨ ਮੋਲੀ ਸਟਰਾਨੇ ਦੀ ਆਲਰਾਊਂਡ ਖੇਡ ਦੇ ਦਮ 'ਤੇ ਆਸਟਰੇਲੀਆ-ਏ ਮਹਿਲਾ ਟੀਮ ਨੇ ਸੋਮਵਾਰ ਨੂੰ ਇੱਥੇ ਪਹਿਲੇ ਵਨ ਡੇ ਮੈਚ ਵਿਚ ਭਾਰਤ-ਏ ਮਹਿਲਾ ਟੀਮ ਨੂੰ 91 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ-ਏ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ 'ਤੇ 271 ਦੌੜਾਂ ਬਣਾਉਣ ਤੋਂ ਬਾਅਦ ਭਾਰਤ-ਏ ਟੀਮ ਨੂੰ ਸਿਰਫ 180 ਦੌੜਾਂ 'ਤੇ ਆਊਟ ਕਰ ਦਿੱਤਾ।