ਭਾਰਤੀ ਮਹਿਲਾ ਟੀਮ ਨੇ ਜਿੱਤਿਆ ਇਮਰਜਿੰਗ ਏਸ਼ੀਆ ਕੱਪ ਦਾ ਖਿਤਾਬ
Wednesday, Oct 30, 2019 - 10:55 PM (IST)

ਕੋਲੰਬੋ— ਭਾਰਤ ਨੇ ਮੇਜਬਾਨ ਸ਼੍ਰੀਲੰਕਾ ਨੂੰ ਡਕਵਰਥ ਲੁਈਸ ਨਿਯਮ ਤਹਿਤ 14 ਦੌੜਾਂ ਨਾਲ ਹਰਾ ਕੇ ਮਹਿਲਾਵਾਂ ਦਾ ਇਮਰਜਿੰਗ ਏਸ਼ੀਆ ਕੱਪ 2019 ਜਿੱਤ ਲਿਆ ਹੈ। ਦੇਵਿਕਾ ਤੇ ਤਨੁਜਾ ਕੰਵਰ ਨੇ 4-4 ਵਿਕਟਾਂ ਹਾਸਲ ਕੀਤੀਆਂ। ਭਾਰਤ 'ਏ' ਨੇ 50 ਓਵਰਾਂ 'ਚ 9 ਵਿਕਟਾਂ 'ਤੇ 175 ਦੌੜਾਂ ਬਣਾਈਆਂ, ਜਿਸ 'ਚ ਤਨੁਸ਼ਰੀ ਸਰਕਾਰ ਦੀਆਂ 47 ਦੌੜਾਂ ਸ਼ਾਮਿਲ ਹਨ। ਜਿੱਤ ਦੇ ਲਈ ਟੀਚਾ ਦਾ ਪਿੱਛਾ ਕਰਦੇ ਹੋ ਸ਼੍ਰੀਲੰਕਾਈ ਟੀਮ 34.3 ਓਵਰਾਂ 'ਚ 135 ਦੌੜਾਂ 'ਤੇ ਢੇਰ ਹੋ ਗਈ।