ਭਾਰਤੀ ਮਹਿਲਾ ਟੀਮ ਦੀ ਆਸਟਰੇਲੀਆ ''ਤੇ ਸ਼ਾਨਦਾਰ ਜਿੱਤ

Sunday, Feb 09, 2020 - 11:46 AM (IST)

ਭਾਰਤੀ ਮਹਿਲਾ ਟੀਮ ਦੀ ਆਸਟਰੇਲੀਆ ''ਤੇ ਸ਼ਾਨਦਾਰ ਜਿੱਤ

ਮੈਲਬੋਰਨ : ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (55) ਦੇ ਅਰਧ ਸੈਂਕੜੇ ਅਤੇ ਸ਼ੈਫਾਲੀ ਵਰਮਾ (49) ਦੀ ਬਿਹਤਰੀਨ ਪਾਰੀ ਦੇ ਦਮ 'ਤੇ ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਸ਼ਨੀਵਾਰ ਨੂੰ 3 ਦੇਸ਼ਾਂ ਦੇ ਟੀ-20 ਮਹਿਲਾ ਕ੍ਰਿਕਟ ਟੂਰਨਾਮੈਂਟ ਵਿਚ 7 ਵਿਕਟਾਂ ਨਾਲ ਹਰਾਇਆ। ਟਾਸ ਹਾਰ ਜਾਣ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆਈ ਮਹਿਲਾ ਟੀਮ ਨੇ ਐਸ਼ਲੇ ਗਾਰਡਨਰ ਦੀਆਂ 57 ਗੇਂਦਾਂ ਵਿਚ 11 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 93 ਦੌੜਾਂ ਦੀ ਬਦੌਲਤ 20 ਓਵਰਾਂ ਵਿਚ 5 ਵਿਕਟਾਂ 'ਤੇ 173 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਭਾਰਤੀ ਟੀਮ ਨੇ ਮੰਧਾਨਾ ਅਤੇ ਸ਼ੈਫਾਲੀ ਦੀਆਂ ਬਿਹਤਰੀਨ ਪਾਰੀਆਂ ਦੀ ਮਦਦ ਨਾਲ 19.4 ਓਵਰਾਂ ਵਿਚ 3 ਵਿਕਟਾਂ 'ਤੇ 177 ਦੌੜਾਂ ਬਣਾ ਕੇ ਮੈਚ ਜਿੱਤ ਲਿਆ।  ਭਾਰਤੀ ਟੀਮ ਦੀ ਇਸ ਜਿੱਤ ਨਾਲ ਉਸਦੇ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਅਜੇ ਬਰਕਰਾਰ ਹਨ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿਚ ਆਪਣੇ ਚਾਰ ਮੁਕਾਬਲਿਆਂ ਵਿਚੋਂ ਦੋ ਜਿੱਤੇ ਹਨ ਅਤੇ ਉਸ ਨੂੰ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


Related News