ਭਾਰਤੀ ਮਹਿਲਾ ਟੀਮ ਕੋਲੰਬੀਆ ਤੋਂ ਹਾਰ ਕੇ ਓਲੰਪਿਕ ਕੁਆਲੀਫਿਕੇਸ਼ਨ ਤੋਂ ਬਾਹਰ

Sunday, Jun 20, 2021 - 09:17 PM (IST)

ਭਾਰਤੀ ਮਹਿਲਾ ਟੀਮ ਕੋਲੰਬੀਆ ਤੋਂ ਹਾਰ ਕੇ ਓਲੰਪਿਕ ਕੁਆਲੀਫਿਕੇਸ਼ਨ ਤੋਂ ਬਾਹਰ

ਪੈਰਿਸ— ਵਿਸ਼ਵ ਕੱਪ ਚੈਂਪੀਅਨ ਭਾਰਤੀ ਮਹਿਲਾ ਰਿਕਰਵ ਟੀਮ ਫਾਈਨਲ ਕੁਆਲੀਫਾਇਰ ਮੁਕਾਬਲੇ ’ਚ ਘੱਟ ਰੈਂਕਿੰਗ ਵਾਲੇ ਕੋਲੰਬੀਆ ਤੋਂ ਹਾਰ ਕੇ ਐਤਵਾਰ ਨੂੰ ਓਲੰਪਿਕ ਦੀ ਦੌੜ ਤੋਂ ਬਾਹਰ ਹੋ ਗਈ। ਭਾਰਤੀ ਮਹਿਲਾ ਤੀਰਅੰਦਾਜ਼ੀ ਦੇ ਕੋਲ ਟੋਕੀਓ ਓਲੰਪਿਕ ’ਚ ਆਪਣੇ ਸਿੰਗਲ ਮਹਿਲਾ ਕੋਟੇ ਦੇ ਨਾਲ ਟੀਮ ਕੋਟਾ ਹਾਸਲ ਕਰਨ ਦਾ ਇਹ ਆਖ਼ਰੀ ਮੌਕਾ ਸੀ, ਪਰ ਉਹ ਇਸ ’ਚ ਅਸਫਲ ਰਹੇ। 

ਦੀਪਿਕਾ ਕੁਮਾਰੀ ਹੁਣ ਟੋਕੀਓ ਓਲੰਪਿਕ ਖੇਡਾਂ ’ਚ ਮਹਿਲਾ ਵਰਗ ’ਚ ਭਾਰਤ ਦੀ ਇਕਮਾਤਰ ਖਿਡਾਰੀ ਹੋਵੇਗੀ। ਉਹ ਲਗਾਤਾਰ ਤੀਜੇ ਓਲੰਪਿਕ ’ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਭਾਰਤ ਨੇ 2019 ’ਚ ਨੀਦਰਲੈਂਡ ਦੇ ਡੇਨ ਬਾਸ਼ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਓਲੰਪਿਕ ਪੁਰਸ਼ ਟੀਮ ਕੋਟਾ ਪਹਿਲਾਂ ਹੀ ਹਾਸਲ ਕਰ ਲਿਆ ਹੈ। ਤਜਰਬੇਕਾਰ ਭਾਰਤੀ ਮਹਿਲਾ ਟੀਮ ਨੂੰ ਓਲੰਪਿਕ ’ਚ ਜਗ੍ਹਾ ਬਣਾਉਣ ਲਈ 28 ਟੀਮਾਂ ’ਚੋਂ ਚੋਟੀ ਦੀਆਂ ਤਿੰਨ ’ਚ ਰਹਿਣਾ ਸੀ ਪਰ ਉਹ ਨਿਰਾਸ਼ਾਜਨਕ ਪ੍ਰਦਰਸ਼ਨ ਕਰਕੇ ਇਸ ਤੋਂ ਬਾਹਰ ਹੋ ਗਈਆਂ।


author

Tarsem Singh

Content Editor

Related News