ਭਾਰਤੀ ਮਹਿਲਾ ਤੀਰਅੰਦਾਜ਼ੀ ਰਿਕਰਵ ਟੀਮ ਨੇ ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤਿਆ

Sunday, Jun 27, 2021 - 04:21 PM (IST)

ਭਾਰਤੀ ਮਹਿਲਾ ਤੀਰਅੰਦਾਜ਼ੀ ਰਿਕਰਵ ਟੀਮ ਨੇ ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤਿਆ

ਪੈਰਿਸ— ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਕੋਮਲਿਕਾ ਬਾਰੀ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੇ ਐਤਵਾਰ ਨੂੰ ਇੱਥੇ ਚਲ ਰਹੀ ਤੀਰਅੰਦਾਜ਼ੀ ਵਿਸ਼ਵ ਕੱਪ  ਦੇ ਤੀਜੇ ਪੜਾਅ ਦੇ ਫ਼ਾਈਨਲ ’ਚ ਮੈਕਸਿਕੋ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਭਾਰਤੀ ਤਿਕੜੀ ਨੇ ਖ਼ਿਤਾਬੀ ਜਿੱਤ ਦੇ ਨਾਲ ਇਸ ਮਹੀਨੇ ਦੀ ਸ਼ੁਰੂਆਤ ’ਚ ਓਲੰਪਿਕ ਦੇ ਆਖ਼ਰੀ ਕੁਆਲੀਫ਼ਾਇਰ ’ਚ ਪਹਿਲੇ ਦੌਰ ਦੀ ਹਾਰ ਦੀ ਨਿਰਾਸ਼ਾ ਨੂੰ ਕੁਝ ਹਦ ਤਕ ਦੂਰ ਕੀਤਾ ਹੈ। ਉਨ੍ਹਾਂ ਦੀ 5-1 ਦੀ ਜਿੱਤ ਨਾਲ ਭਾਰਤ ਨੂੰ ਤੀਜੇ ਪੜਾਅ ’ਚ ਦੂਜਾ ਸੋਨ ਤਮਗ਼ਾ ਮਿਲਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੰਪਾਊਂਡ ਨਿੱਜੀ ਮੁਕਾਬਲੇ ’ਚ ਅਭਿਸ਼ੇਕ ਵਰਮਾ ਨੇ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ।


author

Tarsem Singh

Content Editor

Related News