ਭਾਰਤੀ ਮਹਿਲਾ ਹਾਕੀ ਟੀਮ ਨੇ ਸਪੇਨ ਨਾਲ ਖੇਡਿਆ ਡਰਾਅ

Monday, Jan 28, 2019 - 11:48 AM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਸਪੇਨ ਨਾਲ ਖੇਡਿਆ ਡਰਾਅ

ਮਿਰਸਯਾ : ਭਾਰਤੀ ਮਹਿਲਾ ਹਾਕੀ ਨੇ ਪਹਿਲਾ ਮੁਕਾਬਲਾ ਘੱਟ ਫਰਕ ਨਾਲ ਹਾਰਨ ਤੋਂ ਬਾਅਦ ਦੂਜੇ ਕੌਮਾਂਤਰੀ ਹਾਕੀ ਮੈਚ ਵਿਚ ਸਪੇਨ ਖਿਲਾਫ 1-1 ਨਾਲ ਡਰਾਅ ਖੇਡਿਆ। ਪਹਿਲੈ ਮੈਚ ਵਿਚ ਸਪੇਨ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ ਪਰ ਇਸ ਮੈਚ ਵਿਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਪਹਿਲੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋ ਸਕਿਆ। ਦੂਜੇ ਕੁਆਰਟਰ ਵਿਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਸਪੇਨ ਦੇ ਗੋਲਕੀਪਰ ਨੇ ਬਚਾ ਲਿਆ।

ਹਾਫ ਟਾਈਮ ਤੱਕ ਦੋਵੇਂ ਟੀਮਾਂ ਗੋਲ ਰਹਿਤ ਬਰਾਬਰੀ 'ਤੇ ਸੀ ਪਰ ਤੀਜੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ ਸਪੇਨ ਨੂੰ ਪੈਨਲਟੀ ਕਾਰਨਰ ਮਿਲਿਆ। ਭਾਰਤੀ ਗੋਲਕੀਪਰ ਨੇ ਉਸ ਨੂੰ ਬਚਾ ਲਿਆ। ਇਸ ਤੋਂ ਬਾਅਦ ਭਾਰਤ ਨੇ ਤੇਜ ਹਮਲੇ ਕਰਦਿਆਂ ਪੈਨਲਟੀ ਕਾਰਨਰ ਬਣਾਇਆ ਜਿਸ 'ਤੇ ਡ੍ਰੈਗ ਫਲਿਕਰ ਗੁਰਜੀਤ ਨੇ ਗੋਲ ਕੀਤਾ। ਭਾਰ ਦੀ ਬੜ੍ਹਤ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰਹੀ ਅਤੇ ਸਪੇਨ ਨੇ 49ਵੇਂ ਮਿੰਟ ਵਿਚ ਬਿਹਤਰੀਨ ਫੀਲਡ ਗੋਲ ਦੇ ਦਮ 'ਤੇ ਵਾਪਸੀ ਕੀਤੀ। ਆਖਰੀ ਕੁਆਰਟਰ ਵਿਚ ਕੋਈ ਟੀਮ ਗੋਲ ਨਹੀਂ ਕਰ ਸਕੀ ਅਤੇ ਮੈਚ 1-1 ਦੀ ਬਰਾਬਰੀ 'ਤੇ ਖਤਮ ਹੋ ਗਿਆ। ਭਾਰਤੀ ਟੀਮ ਤੀਜਾ ਮੈਚ ਮੰਗਲਵਾਰ ਨੂੰ ਖੇਡੇਗੀ।


Related News