ਜਰਮਨੀ ਦੌਰੇ ’ਤੇ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਖੇਡਾਂ ਲਈ ਦਰੁਸਤ ਕਰੇਗੀ ਤਿਆਰੀ

Sunday, Jul 16, 2023 - 10:44 AM (IST)

ਜਰਮਨੀ ਦੌਰੇ ’ਤੇ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਖੇਡਾਂ ਲਈ ਦਰੁਸਤ ਕਰੇਗੀ ਤਿਆਰੀ

ਲਿਮਬਰਗ (ਜਰਮਨੀ)–ਭਾਰਤੀ ਮਹਿਲਾ ਹਾਕੀ ਟੀਮ ਜਰਮਨੀ ਦੌਰੇ ’ਤੇ ਅੱਜ ਭਾਵ ਐਤਵਾਰ ਨੂੰ ਜਦੋਂ ਚੀਨ ਵਿਰੁੱਧ ਆਪਣੇ ਪਹਿਲੇ ਮੁਕਾਬਲੇ ਲਈ ਮੈਦਾਨ ’ਤੇ ਉਤਰੇਗੀ ਤਾਂ ਉਨ੍ਹਾਂ ਦੀ ਕੋਸ਼ਿਸ਼ ਏਸ਼ੀਆਈ ਖੇਡਾਂ ਲਈ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੋਵੇਗੀ। ਭਾਰਤੀ ਟੀਮ ਇਸ ਦੌਰੇ ’ਤੇ 3 ਮੈਚ ਖੇਡੇਗੀ। ਚੀਨ ਤੋਂ ਬਾਅਦ ਇਹ ਟੀਮ ਜਰਮਨੀ ਵਿਰੁੱਧ 18 ਤੇ 19 ਜੁਲਾਈ ਨੂੰ ਕ੍ਰਮਵਾਰ ਵਿਸਬਾਡੇਨ ਤੇ ਰਸੇਲਹੇਮ ’ਚ 2 ਮੈਚ ਖੇਡੇਗੀ।

ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਇਹ ਦੌਰਾ ਭਾਰਤੀ ਖਿਡਾਰਨਾਂ ਲਈ ਕਾਫੀ ਮਹੱਤਵ ਰੱਖਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ਦੇ ਹਾਂਗਝਾਓ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਖੁਦ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ। ਗੋਲਕੀਪਰ ਸਵਿਤਾ ਪੂਨੀਆ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਦੌਰੇ ਦੇ ਪਹਿਲੇ ਮੈਚ ’ਚ ਚੀਨ ਨੂੰ ਪਰਖਣ ਦਾ ਮੌਕਾ ਮਿਲੇਗਾ। ਚੀਨ ਦੀ ਟੀਮ ਏਸ਼ੀਆਈ ਖੇਡਾਂ ’ਚ ਆਪਣੇ ਘਰੇਲੂ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ।
ਸਵਿਤਾ ਨੇ ਕਿਹਾ,‘‘ਇਹ ਦੌਰਾ ਭਾਰਤੀ ਮਹਿਲਾਵਾਂ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ਦੇ ਹਾਂਗਝਾਓ ’ਚ ਹੋਣ ਵਾਲੀਆਂ ਮਹਾਦੀਪੀ ਖੇਡਾਂ ਤੋਂ ਪਹਿਲਾਂ ਅਸੀਂ ਆਪਣਾ ਮੁਲਾਂਕਣ ਕਰ ਸਕਾਂਗੀਆਂ। ਇਸ ਨਾਲ ਸਾਨੂੰ ਸੁਧਾਰ ਦੀ ਲੋੜ ਹੈ, ਦੇ ਬਾਰੇ 'ਚ ਪਤਾ ਲੱਗੇਗਾ।’’

ਵਿਸ਼ਵ ਕੱਪ ਲਈ ਜੇਕਰ ਪਾਕਿ ਭਾਰਤ ਨਹੀਂ ਗਿਆ ਤਾਂ ਇਹ ਪ੍ਰਸ਼ੰਸ਼ਕਾਂ ਦੇ ਨਾਲ ਬੇਇਨਸਾਫੀ ਹੋਵੇਗੀ : ਮਿਸਬਾਹ
ਇਸ ਮੁਕਾਬਲੇ ਤੋਂ ਪਹਿਲਾਂ ਜੇਕਰ ਰੈਂਕਿੰਗ ਦੀ ਨੂੰ ਦੇਖਿਆ ਜਾਵੇ ਤਾਂ 8ਵੇਂ ਸਥਾਨ ’ਤੇ ਕਾਬਜ਼ ਭਾਰਤੀ ਟੀਮ 11ਵੇਂ ਸਥਾਨ ਦੀ ਚੀਨ ਦੀ ਟੀਮ ਵਿਰੁੱਧ ਜਿੱਤ ਦੀ ਦਾਅਵੇਾਦਰ ਹੈ। ਪਿਛਲੀ ਵਾਰ ਦੋਵੇਂ ਟੀਮਾਂ ਸਪੇਨ ਤੇ ਨੀਦਰਲੈਂਡ ’ਚ ਐੱਫ. ਆਈ. ਐੱਚ. ਮਹਿਲਾ ਵਿਸ਼ਵ ਕੱਪ (2022) ’ਚ ਇਕ-ਦੂਜੇ ਨਾਲ ਭਿੜੀਆਂ ਸਨ, ਜਿੱਥੇ ਮੈਚ 1-1 ਨਾਲ ਬਰਾਬਰੀ ’ਤੇ ਖਤਮ ਹੋਇਆ ਸੀ। ਸਾਲ 2013 ਦੇ ਮਹਿਲਾ ਏਸ਼ੀਆ ਕੱਪ ਤੋਂ ਬਾਅਦ ਤੋਂ ਦੋਵੇਂ ਟੀਮਾਂ ਦਾ 17 ਵਾਰ ਆਹਮੋ-ਸਾਹਮਣਾ ਹੋਇਆ ਹੈ, ਜਿਸ ’ਚ ਭਾਰਤ 10 ਮੌਕਿਆਂ ’ਤੇ ਜੇਤੂ ਰਿਹਾ ਹੈ ਜਦਕਿ ਚੀਨ ਨੇ 5 ਮੈਚ ਜਿੱਤੇ ਹਨ ਤੇ 2 ਮੈਚ ਬਰਾਬਰੀ ’ਤੇ ਛੁੱਟੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News