ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਲਈ ਕੋਰੀਆ ਰਵਾਨਾ

Wednesday, Dec 01, 2021 - 10:53 AM (IST)

ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ  ਚੈਂਪੀਅਨਜ਼ ਟਰਾਫ਼ੀ ਲਈ ਕੋਰੀਆ ਰਵਾਨਾ

ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ 5 ਦਸੰਬਰ ਤੋਂ ਡੋਂਗਹੀ 'ਚ ਹੋਣ ਵਾਲੀ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਲਈ ਮੰਗਲਵਾਰ ਨੂੰ ਕੋਰੀਆ ਰਵਾਨਾ ਹੋ ਗਈ। ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹਿਣ ਦੇ ਬਾਅਦ ਇਹ ਭਾਰਤੀ ਟੀਮ ਦਾ ਪਹਿਲਾ ਟੂਰਨਾਮੈਂਟ ਹੈ। ਇਕ ਪੂਲ ਦੀ ਇਸ ਪ੍ਰਤੀਯੋਗਿਤਾ 'ਚ ਭਾਰਤ ਨੂੰ ਚੀਨ, ਕੋਰੀਆ, ਜਾਪਾਨ, ਥਾਈਲੈਂਡ ਤੇ ਮਲੇਸ਼ੀਆ ਨਾਲ ਭਿੜਨਾ ਹੈ। ਭਾਰਤ ਦਾ ਪਹਿਲਾ ਮੈਚ 5 ਦਸੰਬਰ ਨੂੰ ਥਾਈਲੈਂਡ ਨਾਲ ਹੋਵੇਗਾ ਜਦਕਿ 6 ਦਸੰਬਰ ਨੂੰ ਮਲੇਸ਼ੀਆ ਨਾਲ ਭਿੜੇਗਾ। ਟੀਮ ਆਪਣੇ ਤੀਜੇ ਮੈਚ 'ਚ 8 ਦਸੰਬਰ ਨੂੰ ਮੇਜ਼ਬਾਨ ਤੇ ਸਾਬਕਾ ਚੈਂਪੀਅਨ ਕੋਰੀਆ ਨਾਲ ਭਿੜੇਗੀ ਜਦਕਿ 9 ਦਸੰਬਰ ਨੂੰ ਚੀਨ ਤੇ 11 ਦਸੰਬਰ ਨੂੰ ਜਾਪਾਨ ਦਾ ਸਾਹਮਣਾ ਕਰੇਗੀ।

ਬੈਂਗਲੁਰੂ 'ਚ ਰਿਹੈਬਲੀਟੇਸ਼ਨ ਤੋਂ ਗੁਜ਼ਰ ਰਹੀ ਰਾਣੀ ਦੀ ਗ਼ੈਰ ਮੌਜੂਦਗੀ 'ਚ ਟੀਮ ਦੀ ਅਗਵਾਈ ਕਰ ਰਹੀ ਸਵਿਤਾ ਨੇ ਕਿਹਾ ਕਿ ਯਕੀਨੀ ਤੌਰ 'ਤੇ ਪੂਰੀ ਟੀਮ ਰੋਮਾਂਚਿਤ ਹੈ। ਓਲੰਪਿਕ ਦੇ ਬਾਅਦ ਇਹ ਸਾਡਾ ਪਹਿਲਾ ਟੂਰਨਾਮੈਂਟ ਹੈ ਤੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨਾ ਸਾਡੀ ਜ਼ਿੰਮੇਦਾਰੀ ਹੈ। ਟੀਮ 'ਚ ਕਾਫੀ ਯੁਵਾ ਖਿਡਾਰੀ ਹਨ ਤੇ ਕੌਮਾਂਤਰੀ ਡੈਬਿਊ ਕਰਨਗੇ। ਉਹ ਤਜਰਬਾ ਹਾਸਲ ਕਰਨ ਲਈ ਉਤਸੁਕ ਹਨ। ਦੁਨੀਆ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਟੂਰਨਾਮੈਂਟ ਦੀ ਚੋਟੀ ਦੀ ਰੈਂਕਿੰਗ ਵਾਲੀ ਟੀਮ ਹੈ। 


author

Tarsem Singh

Content Editor

Related News