ਕੋਰੋਨਾ ਵਾਇਰਸ ਕਾਰਨ ਆਪਣੇ ਵਤਨ ਨਹੀਂ ਜਾਵੇਗਾ ਭਾਰਤੀ ਮਹਿਲਾ ਹਾਕੀ ਟੀਮ ਦਾ ਕੋਚ

03/14/2020 4:09:46 PM

ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸੋਰਡ ਮਾਰਿਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦਿਆਂ ਯਾਤਰਾ ਪਾਬੰਦੀਆਂ ਕਾਰਨ ਆਪਣੇ ਦੇਸ਼ ਨੀਦਰਲੈਂਡ ਦੀ ਯਾਤਰਾ ਕਰਨ ਦੀ ਯੋਜਨਾ ਰੱਦ ਕਰਨੀ ਪਈ। ਮਾਰਿਨ ਨੂੰ ਮਹਿਲਾ ਹਾਕੀ ਟੀਮ ਦੇ ਰਾਸ਼ਟਰੀ ਕੈਂਪ ਵਿਚ ਇਕ ਹਫਤੇ ਦੀ ਛੁੱਟੀ ਕਾਰਨ ਸ਼ੁੱਕਰਵਾਰ ਦੀ ਰਾਤ ਨੂੰ ਨੀਦਰਲੈਂਡ ਜਾਣਾ ਸੀ ਪਰ ਇਸ 45 ਸਾਲਾ ਕੋਚ ਨੂੰ ਕੋਰੋਨਾ ਵਾਇਰਸ ਕਾਰਨ ਆਪਣੀ ਯੋਜਨਾ ਰੱਦ ਕਰਨੀ ਪਈ। ਕੈਂਪ ਸਾਈ ਦੇ ਬੈਂਗਲੁਰੂ ਸਥਿਤ ਦੱਖਣੀ ਕੇਂਦਰ ਵਿਚ 22 ਮਾਰਚ ਤੋਂ ਫਿਰ ਤੋਂ ਸ਼ੁਰੂ ਹੋ ਜਾਵੇਗਾ।

ਮਾਰਿਨ ਨੇ ਬੈਂਗਲੁਰੂ ਤੋਂ ਮੀਡੀਆ ਨੂੰ ਕਿਹਾ, ''ਮੈਨੂੰ ਛੁੱਟੀ ਦੌਰਾਨ ਆਪਣੇ ਪਰਿਵਾਰ ਨਾਲ ਮਿਲਣ ਨੀਦਰਲੈਂਡ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਮੈਨੂੰ ਆਪਣੀ ਯੋਜਨਾ ਬਦਲਣੀ ਪਈ। ਮੈਂ ਮੁਸ਼ਕਿਲ ਸਮੇਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਜੋਖਮ ਵਿਚ ਨਹੀਂ ਪਾਉਣਾ ਚਾਹੁੰਦਾ।''


Related News