ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ’ਚ
Sunday, Jan 19, 2025 - 10:52 AM (IST)
ਨਵੀਂ ਦਿੱਲੀ- ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਨੇ ਸ਼ਨੀਵਾਰ ਨੂੰ ਇੱਥੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਖੋ-ਖੋ ਵਿਸ਼ਵ ਕੱਪ ਵਿਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮਹਿਲਾ ਟੀਮ ਨੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨੂੰ 66-16 ਨਾਲ ਜਦਕਿ ਪੁਰਸ਼ ਟੀਮ ਨੇ ਦੱਖਣੀ ਅਫਰੀਕਾ ਨੂੰ 62-42 ਨਾਲ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਗੇੜ ਦੀ ਖਿਤਾਬੀ ਟੱਕਰ ਵਿਚ ਜਗ੍ਹਾ ਬਣਾ ਲਈ। ਹੁਣ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਫਾਈਨਲ ਵਿਚ ਨੇਪਾਲ ਨਾਲ ਭਿੜਨਗੀਆਂ। ਨੇਪਾਲ ਦੀ ਮਹਿਲਾ ਟੀਮ ਨੇ ਸੈਮੀਫਾਈਨਲ ਵਿਚ ਯੁਗਾਂਡਾ ਨੂੰ 89-18 ਨਾਲ ਹਰਾਇਆ । ਪੁਰਸ਼ ਵਰਗ ਵਿਚ ਨੇਪਾਲ ਨੇ ਈਰਾਨ ਨੂੰ 72-20 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕੀਤੀ।