ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ 5 ਦੇਸ਼ਾਂ ਦੇ ਟੂਰਨਾਮੈਂਟ ਲਈ ਸਪੇਨ ਰਵਾਨਾ
Tuesday, Dec 12, 2023 - 10:19 AM (IST)
ਬੈਂਗਲੁਰੂ, (ਭਾਸ਼ਾ)– ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ 5 ਦੇਸ਼ਾਂ ਦਾ ਟੂਰਨਾਮੈਂਟ ਖੇਡਣ ਸਪੇਨ ਰਵਾਨਾ ਹੋ ਗਈਆਂ, ਜਿੱਥੇ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀਆਂ ਨਜ਼ਰਾਂ ਟੀਮ ਦੀ ਐੱਫ. ਆਈ. ਐੱਚ. ਰੈਂਕਿੰਗ ਵਿਚ ਸੁਧਾਰ ਕਰਨ ’ਤੇ ਹੋਣਗੀਆਂ ਜਦਕਿ ਮਹਿਲਾ ਟੀਮ ਦੀ ਕਪਤਾਨ ਸਵਿਤਾ ਪੂਨੀਆ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਕਮੀਆਂ ਨੂੰ ਦੂਰ ਕਰਨ ’ਤੇ ਫੋਕਸ ਕਰੇਗੀ।
ਇਹ ਵੀ ਪੜ੍ਹੋ : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ20 ਮੈਚ ਅੱਜ, ਜਾਣੋ ਮੌਸਮ ਤੇ ਸੰਭਾਵਿਤ ਪਲੇਇੰਗ 11 ਬਾਰੇ
ਦੋਵੇਂ ਟੀਮਾਂ 15 ਦਸੰਬਰ ਨੂੰ ਸਪੇਨ ਵਿਰੁੱਧ ਮੁਹਿੰਮ ਦਾ ਆਗਾਜ਼ ਕਰਨਗੀਆਂ। ਪੁਰਸ਼ ਟੀਮ ਲਈ ਇਹ ਦੌਰਾ 2023-24 ਹਾਕੀ ਪ੍ਰੋ ਲੀਗ ਸੈਸ਼ਨ ਦੀ ਤਿਆਰੀ ਲਈ ਅਹਿਮ ਹੈ। ਭਾਰਤ ਨੂੰ ਸਪੇਨ, ਜਰਮਨੀ, ਫਰਾਂਸ ਤੇ ਬੈਲਜੀਅਮ ਨਾਲ ਖੇਡਣਾ ਹੈ। ਮਹਿਲਾ ਟੀਮ 13 ਜਨਵਰੀ ਤੋਂ ਰਾਂਚੀ ਵਿਚ ਓਲੰਪਿਕ ਕੁਆਲੀਫਾਇਰ ਖੇਡੇਗੀ, ਜਿਸਦੀ ਤਿਆਰੀ ਲਈ ਇਹ ਟੂਰਨਾਮੈਂਟ ਅਹਿਮ ਹੈ। ਮਹਿਲਾ ਟੀਮ ਪਹਿਲੇ ਮੈਚ ਵਿਚ ਸਪੇਨ, 16 ਦਸੰਬਰ ਨੂੰ ਬੈਲਜੀਅਮ, 19 ਦਸੰਬਰ ਨੂੰ ਜਰਮਨੀ ਨਾਲ ਤੇ 21 ਦਸੰਬਰ ਨੂੰ ਆਇਰਲੈਂਡ ਨਾਲ ਖੇਡੇਗੀ। ਪੁਰਸ਼ ਟੀਮ 15 ਦਸੰਬਰ ਨੂੰ ਸਪੇਨ ਨਾਲ , 16 ਦਸੰਬਰ ਨੂੰ ਬੈਲਜੀਅਮ, 19 ਦਸੰਬਰ ਨੂੰ ਜਰਮਨੀ ਤੇ 20 ਦਸੰਬਰ ਨੂੰ ਫਰਾਂਸ ਨਾਲ ਖੇਡੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8