ਇੰਡੀਅਨ ਵੇਲਸ ਟੈਨਿਸ : ਗ੍ਰਿਗੋਰ ਨੇ ਦਾਨਿਲ ਮੇਦਵੇਦੇਵ ਨੂੰ ਹਰਾਇਆ
Thursday, Oct 14, 2021 - 08:58 PM (IST)
ਇੰਡੀਅਨ ਵੇਲਸ- ਗ੍ਰਿਗੋਰ ਦਿਮਿਤ੍ਰੋਵ ਨੇ ਬੀ. ਐੱਨ. ਪੀ. ਪਰਿਬਾਸ ਓਪਨ ਦੇ ਚੌਥੇ ਦੌਰ 'ਚ ਚੋਟੀ ਦਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੂੰ 4-6, 6-4, 6-3 ਨਾਲ ਹਰਾ ਕੇ ਉਲਟਫੇਰ ਦਾ ਸਿਲਸਿਲਾ ਜਾਰੀ ਰੱਖਿਆ। ਇਸ ਦੇ ਨਾਲ ਹੀ ਇਸ ਏ. ਟੀ. ਪੀ. ਟੂਰਨਾਮੈਂਟ ਵਿਚ ਮਹਿਲਾ ਪੁਰਸ਼ ਦੋਵਾਂ ਵਰਗਾਂ 'ਚ ਚੋਟੀ ਦੋ ਖਿਡਾਰੀ ਬਾਹਰ ਹੋ ਚੁੱਕੇ ਹਨ। ਕੈਰੋਲਿਨਾ ਪਿਲਿਸਕੋਵਾ ਤੀਜੇ ਦੌਰ 'ਚ ਹਾਰ ਗਈ ਤੇ ਜਦਕਿ ਦੂਜੇ ਨੰਬਰ ਦੀ ਖਿਡਾਰੀ ਇਗਾ ਸਿਵਯਾਤੇਕ ਨੂੰ ਚੌਥੇ ਦੌਰ ਵਿਚ ਹਾਰ ਝੱਲਣੀ ਪਈ। ਇਸ ਸਾਲ 5ਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਲੱਗੇ ਅਮਰੀਕੀ ਓਪਨ ਚੈਂਪੀਅਨ ਮੇਦਵੇਦੇਵ ਨੇ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਮੈਚ ਗੁਆ ਦਿੱਤਾ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਦੂਜੇ ਪਾਸੇ 23ਵੀਂ ਰੈਂਕਿੰਗ ਵਾਲੇ ਦਿਮਿਤ੍ਰੋਵ ਨੇ 2016 ਤੋਂ ਬਾਅਦ ਪਹਿਲੀ ਵਾਰ ਚੋਟੀ ਦੋ ਵਿਚ ਕਿਸੇ ਖਿਡਾਰੀ ਨੂੰ ਹਰਾਇਆ ਹੈ। ਉਨ੍ਹਾਂ ਨੇ ਐਂਡੀ ਮਰੇ ਨੂੰ ਮਿਆਮੀ 'ਚ ਹਰਾਇਆ ਸੀ। ਦਿਮਿਤ੍ਰੋਵ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚੇ ਹਨ, ਜਿੱਥੇ ਉਸਦਾ ਸਾਹਮਣਾ 8ਵੀਂ ਰੈਂਕਿੰਗ ਵਾਲੇ ਹੁਬਰਟ ਹੁਰਕਾਜ ਨਾਲ ਹੋਵੇਗਾ, ਜਿਨ੍ਹਾਂ ਨੇ 19ਵੀਂ ਦਰਜਾ ਪ੍ਰਾਪਤ ਏਸ਼ੀਅਨ ਕਾਰਾਤਸੇਵ ਨੂੰ 6-1, 6-3 ਨਾਲ ਹਰਾਇਆ। ਦੂਜੇ ਰੈਂਕਿੰਗ ਵਾਲੇ ਸਟੇਫਾਨੋਸ ਸਿਟਸਿਪਾਸ ਨੇ ਅਲੇਕਸ ਡੇ ਮਿਨਾਉਰ ਨੂੰ 6-7, 7-6, 6-2 ਨਾਲ ਹਰਾਇਆ। ਤੀਜੀ ਰੈਂਕਿੰਗ ਵਾਲੇ ਅਲੇਕਜੈਂਡਰ ਜਵੇਰੇਵ ਨੇ ਗਾਇਲ ਮੋਂਫਿਲਸ ਨੂੰ 6-1, 6-3 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਮਹਿਲਾ ਵਰਗ ਵਿਚ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਵਿਕਟੋਰੀਆ ਅਜਾਰੇਂਕਾ ਨੇ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ 6-4, 6-2 ਨਾਲ ਹਰਾਇਆ। ਹੁਣ ਉਸਦਾ ਸਾਹਮਣਾ 24ਵੀਂ ਰੈਂਕਿੰਗ ਵਾਲੀ ਯੇਲੇਨਾ ਓਸਟਾਪੇਂਕੋ ਨਾਲ ਹੋਵੇਗਾ। ਫ੍ਰੈਂਚ ਓਪਨ 2017 ਚੈਂਪੀਅਨ ਓਸਟਾਪੇਂਕੋ ਨੇ ਅਮਰੀਕਾ ਦੀ ਸ਼ੇਲਬੀ ਰੋਜਰਸ ਨੂੰ 6-4, 4-6, 6-3 ਨਾਲ ਹਰਾਇਆ। ਇਸ ਦੌਰਾਨ 11ਵੀਂ ਰੈਂਕਿੰਗ ਵਾਲੇ ਡਿਏਗੋ, 21ਵੀਂ ਰੈਂਕਿੰਗ ਵਾਲੇ ਕੈਮਰਨ ਨਾਰੀ, 29ਵੀਂ ਰੈਂਕਿੰਗ ਪ੍ਰਾਪਤ ਨਿਕੋਲੋਜ ਬੀ ਤੇ ਅਮਰੀਕਾ ਦੇ ਟੇਲਕ ਫ੍ਰਿਟਜ਼ ਵੀ ਕੁਆਰਟਰ ਫਾਈਨਲ ਵਿਚ ਪਹੁੰਚ ਗਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।