ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਯੂਥ ਐਂਡ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ
Tuesday, May 06, 2025 - 01:13 PM (IST)

ਲੀਮਾ (ਪੇਰੂ)– ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਇੱਥੇ ਆਈ. ਡਬਲਯੂ. ਐੱਫ. ਯੂਥ ਐਂਡ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ। ਪਰਵ ਨੇ ਲੜਕਿਆਂ ਦੇ ਯੂਥ ਵਰਗ ਦੇ 96 ਕਿ. ਗ੍ਰਾ. ਭਾਰ ਵਰਗ ਵਿਚ ਕੁੱਲ 315 ਕਿ. ਗ੍ਰਾ. ਭਾਰ ਚੁੱਕਿਆ। ਉਸ ਨੇ ਸਨੈਚ ਵਿਚ 140 ਕਿ. ਗ੍ਰਾ. ਭਾਰ ਚੁੱਕਿਆ। ਕਲੀਨ ਐਂਡ ਜਰਕ ਵਿਚ ਉਸ ਨੇ 175 ਕਿ. ਗ੍ਰਾ. ਭਾਰ ਚੁੱਕ ਕੇ ਕਾਂਸੀ ਤਮਗਾ ਹਾਸਲ ਕੀਤਾ। ਮੌਜੂਦਾ ਟੂਰਨਾਮੈਂਟ ਵਿਚ ਇਹ ਭਾਰਤ ਦਾ ਤੀਜਾ ਤਮਗਾ ਹੈ।
ਜਯੋਸ਼ਨਾ ਸਬਰ (40 ਕਿ. ਗ੍ਰਾ.) ਤੇ ਹਰਸ਼ਵਰਧਨ ਸਾਹੂ (49 ਕਿ. ਗ੍ਰਾ.) ਨੇ ਵੀ ਪਿਛਲੇ ਹਫਤੇ ਆਪਣੇ-ਆਪਣੇ ਭਾਰ ਵਰਗ ਵਿਚ ਕਾਂਸੀ ਤਮਗੇ ਜਿੱਤੇ ਸਨ।