'ਭਾਰਤੀ ਅੰਡਰ-16' ਫੁੱਟਬਾਲ ਟੀਮ ਨੇ ਇਰਾਕ ਨੂੰ ਹਰਾਇਆ

Monday, Aug 06, 2018 - 05:52 PM (IST)

'ਭਾਰਤੀ ਅੰਡਰ-16' ਫੁੱਟਬਾਲ ਟੀਮ ਨੇ ਇਰਾਕ ਨੂੰ ਹਰਾਇਆ

ਓਮਾਨ,(ਭਾਸ਼ਾ)— ਭਾਰਤੀ ਖਿਡਾਰੀ ਭੁਵਨੇਸ਼ ਦੇ ਗੋਲ ਸਦਕਾ 'ਭਾਰਤੀ ਅੰਡਰ 16' ਫੁੱਟਬਾਲ ਟੀਮ ਨੇ 'ਵਾਫ ਅੰਡਰ 16 ਚੈਂਪੀਅਨਸ਼ਿਪ' 'ਚ ਮੌਜੂਦਾ 'ਏਸ਼ੀਆਈ ਅੰਡਰ 16 ਚੈਂਪੀਅਨ ਇਰਾਕ' ਨੂੰ 1.0 ਨਾਲ ਹਰਾ ਦਿੱਤਾ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭੁਵਨੇਸ਼ ਨੇ ਆਖਰੀ ਮਿੰਟਾਂ 'ਚ ਇਹ ਗੋਲ ਦਾਗਿਆ। ਭਾਰਤੀ ਫੁੱਟਬਾਲ ਟੀਮ ਦੀ ਕਿਸੇ ਵੀ ਉਮਰ ਵਰਗ ਜਾਂ ਰੂਪ 'ਚ ਇਰਾਕ 'ਤੇ ਇਹ ਪਹਿਲੀ ਜਿੱਤ ਹੈ। 


ਅੰਡਰ 16 ਕੋਚ ਬਿਬਿਆਨੋ ਫਰਨਾਂਡਿਸ ਨੇ ਕਿਹਾ,''ਮੈਂ ਇਹ ਜਿੱਤ ਸਾਰੇ ਭਾਰਤੀ ਕੋਚਾਂ ਨੂੰ ਸਮਰਪਿਤ ਕਰਦਾ ਹਾਂ, ਜਿਨ੍ਹਾਂ ਨੇ ਏ. ਆਈ. ਐੱਫ. ਐੱਫ. ਅਕਾਦਮੀ ਅਤੇ ਰਾਸ਼ਟਰੀ ਟੀਮ 'ਚ ਆਉਣ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਸੀ। ਪਿਛਲੀ ਵਾਰ ਦੋਹਾਂ ਟੀਮਾਂ ਦਾ ਸਾਹਮਣਾ ਨੇਪਾਲ 'ਚ ਏ. ਐੱਫ. ਸੀ. ਅੰਡਰ 16 ਕੁਆਲੀਫਾਇਰ 'ਚ ਹੋਇਆ ਸੀ ਅਤੇ ਮੈਚ ਬਿਨਾਂ ਗੋਲ ਡਰਾਅ ਰਿਹਾ ਸੀ। ਸਾਨੂੰ ਪਤਾ ਸੀ ਕਿ ਅਸੀਂ ਗੋਲ ਕਰਨ ਦੇ ਨੇੜੇ ਹੀ ਹਾਂ। ਮੈਂ ਚਾਹੁੰਦਾ ਹਾਂ ਕਿ ਖਿਡਾਰੀ ਅਖੀਰ ਤਕ ਹਾਰ ਨਾ ਮੰਨਣ ਅਤੇ ਰਣਨੀਤੀ 'ਤੇ ਅਮਲ ਕਰਨ। ਉਨ੍ਹਾਂ ਨੇ ਸਹੀ ਕੀਤਾ। ਸਾਡੇ ਦਿਮਾਗ 'ਚ 'ਏ.ਐੱਫ.ਸੀ. ਅੰਡਰ 16 ਚੈਂਪੀਅਨਸ਼ਿਪ' ਹੈ ਅਤੇ ਅਸੀਂ ਉਸ ਦਿਸ਼ਾ ਵੱਲ ਵਧ ਰਹੇ ਹਾਂ। ਦੁਆ ਕਰਦੇ ਹਾਂ ਕਿ ਲੜਕੇ ਸੱਟ-ਚੋਟ ਤੋਂ ਬਚੇ ਰਹਿਣ।''


Related News