ਭਾਰਤੀ ਅੰਡਰ-16 ਫੁੱਟਬਾਲ ਟੀਮ ਇਸਤਾਂਬੁਲ ਕੱਪ ''ਚ ਤੁਰਕੀ ਅਤੇ ਓਮਾਨ ਨਾਲ ਭਿੜੇਗੀ

08/18/2018 6:40:24 PM

ਨਵੀਂ ਦਿੱਲੀ : ਭਾਰਤ ਦੀ ਜੂਨੀਅਰ ਫੁੱਟਬਾਲ ਟੀਮ 2018 ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦੇ ਹੇਠ ਤੁਰਕੀ 'ਚ ਤਿਨ ਦੇਸ਼ਾਂ ਦੇ ਇੰਸਤਾਬੁਲ ਕੱਪ 'ਚ ਹਿੱਸਾ ਲਵੇਗੀ। ਟੀਮ ਪੰਜ ਦੇਸ਼ਾਂ ਦੇ ਡਬਲਿਊ. ਏ. ਐੱਫ. ਐੱਫ. ਅੰਡਰ-16 ਚੈਂਪੀਅਨਸ਼ਿਪ 'ਚ ਉਪ-ਜੇਤੂ ਰਹੀ ਸੀ। ਹੁਣ ਭਾਰਤੀ ਟੀਮ ਇਸ ਟੂਰਨਾਮੈਂਟ 'ਚ ਤੁਰਕੀ ਅਤੇ ਓਮਾਨ ਨਾਲ ਭਿੜੇਗੀ। ਟੀਮ ਭਾਰਤ ਪਰਤਣ ਤੋਂ ਪਹਿਲਾਂ ਤੁਰਕੀ ਦੇ ਕਲੱਬ ਬੇਸਿਕਟਾਸ ਦੀ ਜੂਨੀਅਰ ਟੀਮ ਨਾਲ ਭਿੜੇਗੀ।

ਜਨਵਰੀ ਤੋਂ ਟੀਮ ਨੇ ਅਜੇ ਤੱਕ ਅੰਡਰ-16 ਟੀਮਾਂ ਖਿਲਾਫ 19 ਕੌਮਾਂਤਰੀ ਮੈਚ ਖੇਡੇ ਹਨ ਜਿਸ 'ਚ ਅਮਰੀਕਾ, ਨਾਰਵੇ, ਜਾਪਾਨ, ਸਰਬੀਆ, ਇਰਾਕ, ਡੀ.ਪੀ.ਆਰ. ਕੋਰੀਆ, ਚੀਨ, ਥਾਈਲੈਂਡ ਅਤੇ ਜਾਰਡਨ ਖਿਲਾਫ ਮੁਕਾਬਲੇ ਸ਼ਾਮਲ ਹਨ। ਮੁੱਖ ਕੋਚ ਬਿਬਿਆਨੋ ਫਰਨਾਂਡਿਜ਼ ਨੂੰ ਲੱਗਦਾ ਹੈ ਕਿ ਤੁਰਕੀ ਅਤੇ ਓਮਾਨ ਖਿਲਾਫ ਖੇਡਾਂ ਨਾਲ ਲੜਕਿਆਂ ਦੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।


Related News