ਭਾਰਤੀ ਟੈਸਟ ਟੀਮ, ਪੂਨੀਆ ਨੂੰ ਸਪੋਰਟਸਸਟਾਰ ਦੇ ਚੋਟੀ ਪੁਰਸਕਾਰ

01/13/2020 11:26:37 PM

ਮੁੰਬਈ— ਭਾਰਤੀ ਟੈਸਟ ਟੀਮ ਨੂੰ ਸਪੋਰਟਸਸਟਾਰ 'ਚ Aces ਪੁਰਸਕਾਰ 'ਚ ਚੋਟੀ ਦੀ ਸਰਵਸ੍ਰੇਸ਼ਠ ਟੀਮ ਚੁਣਿਆ ਗਿਆ ਜਦਕਿ ਪਹਿਲਵਾਨ ਬਜਰੰਗ ਪੂਨੀਆ ਨੇ ਵਿਅਕਤੀਗਤ ਵਰਗ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਜਿੱਤਿਆ। ਸ਼ਤਰੰਜ ਖਿਡਾਰੀ ਕੋਨੇਰੂ ਹੱਪੀ ਤੇ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦਾ ਪੁਰਸਕਾਰ ਸਾਂਝੇ ਤੌਰ 'ਤੇ ਦਿੱਤਾ ਗਿਆ। ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਸਾਲ ਦੇ ਸਰਵਸ੍ਰੇਸ਼ਠ ਪੁਰਸ ਕ੍ਰਿਕਟਰ ਤੇ ਸਮ੍ਰਿਤੀ ਮੰਧਾਨਾ ਨੂੰ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਗਿਆ। ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਬੈਡਮਿੰਟਨ ਖੇਡਾਂ 'ਚ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦਾ ਪੁਰਸਕਾਰ ਜਿੱਤਿਆ ਜਦਕਿ ਲੀਏਂਡਰ ਪੇਸ ਨੂੰ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ (ਟੀਮ ਖੇਡ) ਦਾ ਪੁਰਸਕਾਰ ਮਿਲਿਆ।

PunjabKesari
ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੂੰ ਸਰਵਸ੍ਰੇਸ਼ਠ ਨੌਜਵਾਨ ਮਹਿਲਾ ਖਿਡਾਰੀ ਦਾ ਪੁਰਸਕਾਰ ਮਿਲਿਆ। ਭਾਰਤੀ ਟੈਸਟ ਟੀਮ ਨੇ ਪਿਛਲੇ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟਰੇਲੀਆ 'ਚ ਪਹਿਲੀ ਵਾਰ ਸੀਰੀਜ਼ ਜਿੱਤੀ। ਨਾਲ ਹੀ ਘਰੇਲੂ ਸੀਰੀਜ਼ 'ਚ ਦੱਖਣੀ ਅਫਰੀਕਾ ਨੂੰ 3-0 ਤੇ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ। ਪੁਰਸਕਾਰਾਂ ਦੀ ਸੂਚੀ 'ਚ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ, ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ, ਹਿੰਦੂ ਪ੍ਰਕਾਸ਼ਨ ਸਮੂਹ ਦੇ ਪ੍ਰਧਾਨ ਐੱਨ. ਰਾਮ, ਸਾਬਕਾ ਹਾਕੀ ਕਪਤਾਨ ਐੱਮ. ਐੱਮ. ਸੋਮਈਆ, ਓਲੰਪੀਅਨ ਨਿਸ਼ਾਨੇਬਾਜ਼ ਅੰਜ਼ਲੀ ਭਾਗਵਤ ਤੇ ਓਲੰਪੀਅਨ ਬੈਡਮਿੰਟਨ ਖਿਡਾਰੀ ਅਪਰਣਾ ਪੋਪਟ ਸ਼ਾਮਲ ਸਨ।


Gurdeep Singh

Content Editor

Related News