ਸੀਰੀਜ਼ ਜਿੱਤਣ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਜੁਰਮਾਨਾ, ਜਾਣੋ ਕਿੱਥੇ ਹੋਈ ਗ਼ਲਤੀ

Wednesday, Dec 09, 2020 - 01:46 PM (IST)

ਸੀਰੀਜ਼ ਜਿੱਤਣ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਜੁਰਮਾਨਾ, ਜਾਣੋ ਕਿੱਥੇ ਹੋਈ ਗ਼ਲਤੀ

ਸਿਡਨੀ (ਭਾਸ਼ਾ) : ਭਾਰਤੀ ਕ੍ਰਿਕਟ ਟੀਮ 'ਤੇ ਆਸਟਰੇਲੀਆ ਖ਼ਿਲਾਫ਼ ਤੀਜੇ ਟੀ20 ਮੈਚ ਵਿਚ ਹੌਲੀ ਓਵਰ ਗਤੀ ਲਈ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ.ਸੀ.ਸੀ. ਮੈਚ ਰੈਫਰੀ ਡੈਵਿਡ ਬੂਨ ਨੇ ਇਹ ਜੁਰਮਾਨਾ ਲਗਾਇਆ।

ਇਹ ਵੀ ਪੜ੍ਹੋ: ਅਨੁਸ਼ਕਾ-ਵਿਰਾਟ ਦੀ ਇਸ ਤਸਵੀਰ ਨੂੰ ਮਿਲਿਆ ਬੇਸ਼ੁਮਾਰ ਪਿਆਰ, 2020 'ਚ ਮਿਲੇ ਸਭ ਤੋਂ ਜ਼ਿਆਦਾ 'ਲਾਈਕ'

ਭਾਰਤੀ ਟੀਮ ਮੰਗਲਵਾਰ ਨੂੰ ਮੈਚ ਵਿਚ ਨਿਰਧਾਰਤ ਸਮੇਂ ਵਿਚ ਇਕ ਓਵਰ ਪਿੱਛੇ ਰਹਿ ਗਈ ਸੀ। ਆਈ.ਸੀ.ਸੀ. ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, 'ਆਈ.ਸੀ.ਸੀ. ਖਿਡਾਰੀਆਂ ਅਤੇ ਸਾਥੀ ਸਟਾਫ ਲਈ ਚੋਣ ਜ਼ਾਬਤੇ ਦੀ ਧਾਰਾ 2.22 ਦੇ ਤਹਿਤ ਨਿਰਧਾਰਤ ਸਮੇਂ ਵਿਚ ਓਵਰ ਪੂਰੇ ਨਾ ਕਰ ਪਾਉਣ 'ਤੇ ਟੀਮ 'ਤੇ ਪ੍ਰਤੀ ਓਵਰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।'

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ

ਕਪਤਾਨ ਵਿਰਾਟ ਕੋਹਲੀ ਨੇ ਸਜ਼ਾ ਸਵੀਕਾਰ ਕਰ ਲਈ ਲਿਹਾਜਾ ਮਾਮਲੇ ਦੀ ਰਸਮੀ ਸੁਣਵਾਈ ਨਹੀਂ ਕੀਤੀ ਗਈ। ਮੈਦਾਨੀ ਅੰਪਾਇਰ ਰਾਡ ਟਕਰ, ਗੇਰਾਰਡ ਅਬੂਡ, ਟੀ.ਵੀ. ਅੰਪਾਇਰ ਪਾਲ ਵਿਲਸਨ ਅਤੇ ਚੌਥੇ ਅੰਪਾਇਰ ਸੈਮ ਨੋਗਾਸਕੀ ਨੇ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ: ਬੱਲੇਬਾਜ਼ ਅਤੇ ਵਿਕਟਕੀਪਰ ਪਾਰਥਿਵ ਪਟੇਲ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 'ਦਾਦਾ' ਦਾ ਕੀਤਾ ਖ਼ਾਸ ਧੰਨਵਾਦ


author

cherry

Content Editor

Related News