ਲਗਾਤਾਰ ਖੇਡ ਰਹੇ ਬੁਮਰਾਹ ਨੂੰ ਇੰਗਲੈਂਡ ਖ਼ਿਲਾਫ਼ ਸੀਰੀਜ਼ ’ਚ ਮਿਲੇ ਆਰਾਮ : ਗੰਭੀਰ

Thursday, Jan 14, 2021 - 03:35 PM (IST)

ਨਵੀਂ ਦਿੱਲੀ (ਭਾਸ਼ਾ) : ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਭਾਰਤੀ ਟੀਮ ਪ੍ਰਬੰਧਨ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜ਼ਰੂਰਤ ਪੈਣ ’ਤੇ ਇੰਗਲੈਂਡ ਖ਼ਿਲਾਫ਼ ਆਗਾਮੀ ਘਰੇਲੂ ਸੀਰੀਜ਼ ਵਿਚ ਉਸ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਇਸ ਮਾਮਲੇ ’ਚ ਪਾਕਿ ਦੇ PM ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ, ਜਾਣੋ ਪੂਰਾ ਮਾਮਲਾ

ਇੰਡੀਅਨ ਪ੍ਰੀਮੀਅਰ ਲੀਗ ਤੋਂ ਲਗਾਤਾਰ 5 ਮਹੀਨੇ ਤੋਂ ਖੇਡ ਰਹੇ ਬੁਮਰਾਹ ਸੱਟ ਕਾਰਨ ਆਸਟਰੇਲੀਆ ਖ਼ਿਲਾਫ਼ ਬ੍ਰਿਸਬੇਨ ਵਿਚ ਫੈਸਲਾਕੁੰਨ ਚੌਥਾ ਟੈਸਟ ਨਹੀਂ ਖੇਡ ਪਾਉਣਗੇ। ਉਨ੍ਹਾਂ ਦੇ ਢਿੱਡ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਹੈ। ਗੰਭੀਰ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ 5 ਫਰਵਰੀ ਤੋਂ ਚੇਨਈ ਵਿਚ ਸ਼ੁਰੂ ਹੋ ਰਹੀ ਸੀਰੀਜ਼ ਵਿਚ ਬੁਮਰਾਹ ਨੂੰ ਸਾਰੇ ਮੈਚ ਖੇਡਣ ਲਈ ਮਜਬੂਰ ਕਰਣਾ ਜਿਆਦਤੀ ਹੋਵੇਗੀ। ਉਨ੍ਹਾਂ ਨੇ ਕਿਹਾ, ‘ਉਸ ਦੀ ਚੰਗੀ ਦੇਖ਼ਭਾਲ ਕਰਣੀ ਹੋਵੇਗੀ, ਕਿਉਂਕਿ ਉਹ ਲੰਬੇ ਸਮੇਂ ਤੱਕ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਵਾਲਾ ਹੈ। ਉਸ ਦਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ।’

ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਗੰਭੀਰ ਨੇ ਕਿਹਾ, ‘ਭਾਰਤੀ ਟੀਮ ਜਦੋਂ ਇੰਗਲੈਂਡ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਖੇਡੇਗੀ ਤਾਂ ਉਸ ਨੂੰ ਸਾਰੇ ਮੈਚ ਖੇਡਣ ਲਈ ਕਹਿਣਾ ਜਿਆਦਤੀ ਹੋਵੇਗਾ। ਮੈਨੂੰ ਪਤਾ ਹੈ ਕਿ ਈਸ਼ਾਂਤ ਸ਼ਰਮਾ ਫਿੱਟ ਨਹੀਂ ਹਨ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਫਿੱਟ ਨਹੀਂ ਹਨ।’  ਉਨ੍ਹਾਂ ਹਾਲਾਂਕਿ ਇਹ ਵੀ ਕਿਹਾ ਕਿ ਭਾਰਤ ਵਿਚ ਬੁਮਰਾਹ ਹੋਰ ਖ਼ਤਰਨਾਕ ਗੇਂਦਬਾਜ਼ ਸਾਬਤ ਹੋਣਗੇ। ਉਨ੍ਹਾਂ ਕਿਹਾ, ‘ਉਸ ਨੇ ਅਜੇ ਤੱਕ ਭਾਰਤ ਵਿਚ ਟੈਸਟ ਨਹੀਂ ਖੇਡਿਆ ਹੈ । ਮੈਨੂੰ ਭਰੋਸਾ ਹੈ ਕਿ ਭਾਰਤੀ ਟੀਮ ਪ੍ਰਬੰਧਨ ਨੇ ਉਸ ਦਾ ਪੂਰਾ ਧਿਆਨ ਰੱਖਿਆ ਹੈ। ਉਹ ਇੰਗਲੈਂਡ, ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚ ਖੇਡਿਆ ਹੈ। ਉਹ ਭਾਰਤ ਵਿਚ ਹੋਰ ਵੀ ਖ਼ਤਰਨਾਕ ਸਾਬਤ ਹੋਵੇਗਾ, ਕਿਉਂਕਿ ਵਿਕਟ ਹੌਲੀ ਹੈ ਅਤੇ ਉਹ ਰਿਵਰਸ ਸਵਿੰਗ ਬਾਖੂਬੀ ਕਰਾ ਸਕੇਗਾ।’

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News