Sri Lanka ਦੇ ਵਿਰੁੱਧ ਦੂਜੇ ਵਨ ਡੇ ਮੈਚ ''ਚ ਭਾਰਤੀ ਟੀਮ ਨੇ ਬਣਾਏ ਇਹ ਵੱਡੇ ਰਿਕਾਰਡ
Wednesday, Jul 21, 2021 - 08:57 PM (IST)
ਕੋਲੰਬੋ- ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਦੂਜੇ ਵਨ ਡੇ ਮੈਚ ਵਿਚ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ 'ਤੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ ਵਿਚ ਭਾਰਤੀ ਟੀਮ ਦੇ ਟਾਪ ਆਰਡਰ ਫੇਲ ਰਹੇ ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਕਰਕੇ ਟੀਮ ਨੂੰ ਜਿੱਤ ਦਿਵਾਈ। ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਨੇ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਕਈ ਵੱਡੇ ਰਿਕਾਰਡ ਬਣਾ ਲਏ ਹਨ। ਦੇਖੋ ਅੰਕੜੇ-
ਵਨ ਡੇ ਮੈਚਾਂ ਵਿਚ ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ ਜਿੱਤ
93- ਭਾਰਤ ਬਨਾਮ ਸ਼੍ਰੀਲੰਕਾ
92- ਆਸਟਰੇਲੀਆ ਬਨਾਮ ਨਿਊਜ਼ੀਲੈਂਡ
92- ਪਾਕਿਸਤਾਨ ਬਨਾਮ ਸ਼੍ਰੀਲੰਕਾ
8ਵੇਂ ਵਿਕਟ ਦੇ ਲਈ ਵਨ ਡੇ ਮੈਚਾਂ ਵਿਚ ਇਕ ਸਫਲ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਸਾਂਝੇਦਾਰੀ
100 ਧੋਨੀ-ਭੁਵਨੇਸ਼ਵਰ (ਭਾਰਤ ਬਨਾਮ ਸ਼੍ਰੀਲੰਕਾ, 2017)
99 ਰਵੀ ਬੋਪਾਰਾ-ਬ੍ਰਾਡ (ਇੰਗਲੈਂਡ ਬਨਾਮ ਭਾਰਤ, 2007)
84 ਦੀਪਕ ਚਾਹਰ-ਭੁਵਨੇਸ਼ਵਰ (ਭਾਰਤ ਬਨਾਮ ਸ਼੍ਰੀਲੰਕਾ, 2021)
ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ
8ਵੇਂ ਵਿਕਟ ਦੇ ਲਈ ਵਨ ਡੇ ਵਿਚ ਭਾਰਤ ਦੇ ਲਈ ਸਭ ਤੋਂ ਵੱਡੀ ਸਾਂਝੇਦਾਰੀ
100 ਧੋਨੀ-ਭੁਵਨੇਸ਼ਵਰ, 2017 (ਭਾਰਤ ਬਨਾਮ ਸ਼੍ਰੀਲੰਕਾ)
84 ਦੀਪਕ ਚਾਹਰ-ਭੁਵਨੇਸ਼ਵਰ ਕੁਮਾਰ, 2021 (ਭਾਰਤ ਬਨਾਮ ਸ਼੍ਰੀਲੰਕਾ)
84- ਹਰਭਜਨ ਸਿੰਘ- ਪ੍ਰਵੀਣ ਕੁਮਾਰ, 2009 (ਭਾਰਤ ਬਨਾਮ ਆਸਟਰੇਲੀਆ)
ਨੰਬਰ 8 'ਤੇ ਭਾਰਤ ਦੇ ਲਈ ਟਾਪ ਵਨ ਡੇ ਸਕੋਰ
77- ਜਡੇਜਾ ਬਨਾਮ ਨਿਊਜ਼ੀਲੈਂਡ (2019)
69- ਦੀਪਕ ਬਨਾਮ ਸ਼੍ਰੀਲੰਕਾ (2021)
67- ਅਗਰਕਰ ਬਨਾਮ ਜ਼ਿਮ (2000)
66- ਜਡੇਜਾ ਬਨਾਮ ਨਿਊਜ਼ੀਲੈਂਡ (2014)
64- ਇਰਫਾਨ ਬਨਾਮ ਪਾਕਿ (2005)
ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿਚ ਟਾਪ ਵਨ ਡੇ ਟੀਚੇ ਦਾ ਪਿੱਛਾ
2012 ਵਿਚ ਭਾਰਤ ਵਲੋਂ 287
2021 ਵਿਚ ਭਾਰਤ ਵਲੋਂ 276
2002 ਵਿਚ ਭਾਰਤ ਵਲੋਂ 270
ਸ਼੍ਰੀਲੰਕਾ ਵਿਚ ਵਨ ਡੇ 'ਚ 8 ਭਾਰਤੀ ਖਿਡਾਰੀ ਵਲੋਂ ਅਰਧ ਸੈਂਕੜਾ
ਰਵਿੰਦਰ ਜਡੇਜਾ (2009)
ਦੀਪਕ ਚਾਹਰ (2021)
ਸਾਰੇ ਫਾਰਮੈੱਟ 'ਚ ਸ਼੍ਰੀਲੰਕਾ ਦੇ ਵਿਰੁੱਧ ਸਭ ਤੋਂ ਜ਼ਿਆਦਾ ਜਿੱਤ
126- ਭਾਰਤ
125- ਪਾਕਿਸਤਾਨ
88- ਆਸਟਰੇਲੀਆ
75- ਨਿਊਜ਼ੀਲੈਂਡ
67- ਦੱਖਣੀ ਅਫਰੀਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।