ਇੰਗਲੈਂਡ ’ਤੇ ਜਿੱਤ ਨਾਲ ਭਾਰਤ WTC ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ
Tuesday, Feb 16, 2021 - 03:43 PM (IST)
ਚੇਨਈ (ਭਾਸ਼ਾ) : ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ 317 ਦੌੜਾਂ ਦੀ ਵੱਡੀ ਜਿੱਤ ਦੇ ਬਾਅਦ ਭਾਰਤੀ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਚੇਪਾਕ ਦੇ ਮੈਦਾਨ ’ਤੇ ਇਸ ਜਿੱਤ ਨਾਲ ਭਾਰਤ ਡਬਲਯੂ.ਟੀ.ਸੀ. ਰੈਂਕਿੰਗ ਵਿਚ 69.7 ਅੰਕ ਪ੍ਰਤੀਸ਼ਤ ਅਤੇ ਕੁੱਲ 460 ਅੰਕ ਨਾਲ ਨਿਊਜ਼ੀਲੈਂਡ ਦੇ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਸੂਚੀ ਦੀਆਂ ਸਿਖ਼ਰ ਦੋ ਟੀਮਾਂ ਲਾਰਡਸ ਦੇ ਮੈਦਾਨ ’ਤੇ ਜੂਨ ਵਿਚ ਫਾਈਨਲ ਖੇਡਣਗੀਆਂ। ਨਿਊਜ਼ੀਲੈਂਡ ਦੇ ਨਾਲ 70 ਅੰਕ ਪ੍ਰਤੀਸ਼ਤ ਨਾਲ ਕੁੱਲ 420 ਅੰਕ ਹਨ। ਭਾਰਤੀ ਟੀਮ ਸੀਰੀਜ਼ ਦਾ ਪਹਿਲਾ ਮੈਚ 227 ਦੌੜਾਂ ਨਾਲ ਹਾਰ ਗਈ ਸੀ। ਡਬਲਯੂ.ਟੀ.ਸੀ. ਫਾਈਨਲ ਵਿਚ ਪਹੁੰਚਣ ਲਈ ਭਾਰਤ ਨੂੰ ਘੱਟ ਤੋਂ ਘੱਟ ਇਕ ਜਿੱਤ ਅਤੇ ਇਕ ਡਰਾਅ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਭਾਰਤ ਨੇ ਦੂਜੇ ਟੈਸਟ ਮੈਚ ’ਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ
ਇਸ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਚੌਥੇ ਸਥਾਨ ’ਤੇ ਸੀ। ਵਿਰਾਟ ਕੋਹਲੀ ਦੀ ਟੀਮ ਡਬਲਯੂ.ਟੀ.ਸੀ. ਚੱਕਰ ਵਿਚ ਛੇਵੀਂ ਸੀਰੀਜ਼ ਖੇਡ ਰਹੀ ਹੈ, ਜਿਸ ਵਿਚ ਉਸ ਨੇ 10 ਮੈਚ ਜਿੱਤੇ ਹਨ, ਜਦੋਂਕਿ ਉਸ ਨੂੰ ਚਾਰ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਹੈ। ਇਕ ਮੈਚ ਡਰਾਅ ਰਿਹਾ ਹੈ। ਆਸਟ੍ਰੇਲੀਆਈ ਟੀਮ 69.2 ਅੰਕ ਪ੍ਰਤੀਸ਼ਤ ਅਤੇ ਕੁੱਲ 332 ਅੰਕਾਂ ਨਾਲ ਦੂਜੇ ਅਤੇ ਇੰਗਲੈਂਡ ਦੀ ਟੀਮ ਚੌਥੇ ਸਥਾਨ ’ਤੇ ਹੈ। ਇੰਗਲੈਂਡ ਦੇ ਨਾਮ ਕੁੱਲ 442 ਅੰਕ ਹਨ ਜੋ 76 ਅੰਕ ਪ੍ਰਤੀਸ਼ਤ ਦੇ ਬਰਾਬਰ ਹਨ। ਸੀਰੀਜ਼ ਦਾ ਤੀਜਾ ਮੈਚ 24 ਫਰਵਰੀ ਤੋਂ ਖੇਡਿਆ ਜਾਵੇਗਾ। ਮੋਂਟੇਰਾ ਮੈਦਾਨ ਵਿਚ ਖੇਡਿਆ ਜਾਣ ਵਾਲਾ ਇਹ ਦਿਨ-ਰਾਤ ਮੈਚ ਹੈ।
ਇਹ ਵੀ ਪੜ੍ਹੋ: ਕੀ ਹਿਨਾ ਖਾਨ ਨੇ ਪ੍ਰੇਮੀ ਰੋਕੀ ਨਾਲ ਕਰਵਾ ਲਈ ਹੈ ਮੰਗਣੀ? ਡਾਇਮੰਡ ਰਿੰਗ ਪਾ ਸਾਂਝੀਆਂ ਕੀਤੀਆਂ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।