ਪਾਕਿ ਦੇ ਇਸ ਵੱਡੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਕਦਮ ਦੂਰ ਟੀਮ ਇੰਡੀਆ

01/09/2020 3:50:14 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਸ਼ੁੱਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਜਿਹੇ 'ਚ ਭਾਰਤ ਇਹ ਆਖਰੀ ਮੁਕਾਬਲਾ ਜਿੱਤਣ ਦੇ ਨਾਲ ਹੀ ਉਹ ਪਾਕਿਸਤਾਨ ਦੇ ਕਿਸੇ ਇਕ ਖਾਸ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਸੀਰੀਜ਼ 'ਚ 1-0 ਨਾਲ ਅੱਗੇ ਹੈ। ਅਜਿਹੇ 'ਚ ਇਸ ਆਖਰੀ ਮੁਕਾਬਲੇ ਨੂੰ ਜਿੱਤਣ ਦੇ ਨਾਲ ਹੀ ਸੀਰੀਜ਼ 'ਤੇ ਉਸਦਾ ਕਬਜਾ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਮੰਗਲਵਾਰ ਨੂੰ ਖੇਡੇ ਗਏ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ।PunjabKesari

ਸ਼੍ਰੀਲੰਕਾ ਖਿਲਾਫ 12 ਟੀ-20 ਮੈਚ ਜਿੱਤ ਚੁੱਕੀ ਹੈ ਟੀਮ ਇੰਡੀਆ 
ਮੌਜੂਦਾ ਸਮੇ 'ਚ ਟੀਮ ਇੰਡੀਆ ਸ਼੍ਰੀਲੰਕਾ ਖਿਲਾਫ 12 ਟੀ-20 ਮੈਚ ਜਿੱਤ ਚੁੱਕੀ ਹੈ। ਜੇਕਰ ਟੀਮ ਇੰਡੀਆ ਇਹ ਆਖਰੀ ਮੁਕਾਬਲਾ ਜਿੱਤ ਲੈਂਦੀ ਹੈ ਤਾਂ ਉਹ ਪਾਕਿਸਤਾਨ ਦੇ ਕਿਸੇ ਇਕ ਟੀਮ ਦੇ ਖਿਲਾਫ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਰਿਕਾਰਡ ਦੀ ਬਰਾਬਰੀ ਕਰ ਲਵੇਗੀ। ਹੁਣ ਤਕ ਕਿਸੇ ਇਕ ਟੀਮ ਦੇ ਖਿਲਾਫ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਰਿਕਾਰਡ ਪਾਕਿਸਤਾਨ ਦੇ ਨਾ ਦਰਜ ਹੈ। ਪਾਕਿਸਤਾਨ ਦੀ ਟੀਮ ਨੇ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਨੂੰ ਬਰਾਬਰ 13-13 ਟੀ-20 ਮੈਚਾਂ 'ਚ ਹਰਾਇਆ ਹੈ ਜੋ ਸਭ ਤੋਂ ਜ਼ਿਆਦਾ ਹੈ। ਇਸ ਸੂਚੀ 'ਚ ਪਾਕਿਸਤਾਨ ਤੋਂ ਬਾਅਦ ਅਫਗਾਨਿਸਤਾਨ, ਇੰਗਲੈਂਡ ਅਤੇ ਭਾਰਤ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ ਹੁਣ ਤੱਕ 12-12 ਮੈਚ ਕਿਸੇ ਇਕ ਟੀਮ ਦੇ ਖਿਲਾਫ ਜਿੱਤੇ ਹਨ। ਅਫਗਾਨਿਸਤਾਨ ਨੇ ਇਹ ਉਪਲਬੱਧੀ ਆਇਰਲੈਂਡ, ਇੰਗਲੈਂਡ ਨੇ ਨਿਊਜ਼ੀਲੈਂਡ ਜਦ ਕਿ ਭਾਰਤ ਨੇ ਸ਼੍ਰੀਲੰਕਾ ਦੇ ਖਿਲਾਫ ਹਾਸਲ ਕੀਤੀ ਹੈ।PunjabKesari

ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਹਾਰ ਚੁੱਕਿਆ ਹੈ ਸ਼੍ਰੀਲੰਕਾ
ਸ਼੍ਰੀਲੰਕਾ ਦੀ ਟੀਮ ਦੇ ਨਾ ਇਕ ਅਣਚਾਹਾ ਰਿਕਾਰਡ ਜੁੜ ਗਿਆ ਹੈ ਜੋ ਉਸਨੂੰ ਅੱਗੇ ਨਹੀਂ ਲੈ ਜਾਣਾ ਚਾਹੇਗੀ। ਸ਼੍ਰੀਲੰਕਾਈ ਟੀਮ ਹੁਣ ਤਕ 62 ਟੀ-20 ਮੈਚ ਹਾਰ ਚੁੱਕੀ ਹੈ ਜੋ ਕਿਸੇ ਵੀ ਟੀਮ ਦਾ ਸਭ ਤੋਂ ਵੱਧ ਹੈ। ਭਾਰਤ ਨੇ ਇੰਦੌਰ ਟੀ-20 'ਚ ਸ਼੍ਰੀਲੰਕਾ ਨੂੰ ਹਰਾ ਕੇ ਉਸ ਨੂੰ ਓਵਰਆਲ 62ਵੀਂ ਹਾਰ 'ਤੇ ਮਜਬੂਰ ਕੀਤਾ। ਇਸ ਸੂਚੀ 'ਚ ਵੈਸਟਇੰਡੀਜ਼ (61 ਹਾਰ) ਦੂਜੇ ਅਤੇ ਬੰਗਲਾਦੇਸ਼ (60 ਹਾਰ) ਤੀਜੇ ਨੰਬਰ 'ਤੇ ਹੈ। ਸ਼੍ਰੀਲੰਕਾ ਨਾਲ ਸੀਰੀਜ਼ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ 14 ਜਨਵਰੀ ਤੋਂ ਆਪਣੇ ਘਰੇਲੂ ਮੈਦਾਨ 'ਚ ਆਸਟਰੇਲੀਆ ਖਿਲਾਫ 3 ਮੈਚਾਂ ਦੀ ਵਨ-ਡੇ ਸੀਰੀਜ਼ ਖੇਡੇਗੀ।PunjabKesari


Related News