ਭਾਰਤੀ ਟੀਮ ਦੇ ਕੋਚ ਲਈ ਇੰਟਰਵਿਊ ਸ਼ੁਰੂ, ਬੀ.ਸੀ.ਸੀ.ਆਈ. ਦਫਤਰ ਪਹੁੰਚੇ ਸਹਿਵਾਗ

07/10/2017 2:31:09 PM

ਮੁੰਬਈ— ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਭਾਰਤੀ ਟੀਮ ਦੇ ਕੋਚ ਦੀ ਖੋਜ ਅੱਜ ਖਤਮ ਹੋ ਸਕਦੀ ਹੈ। ਮੁੰਬਈ ਵਿੱਚ ਬੀ.ਸੀ.ਸੀ.ਆਈ. ਦੇ ਦਫਤਰ ਵਿੱਚ ਭਾਰਤੀ ਟੀਮ ਦੇ ਕੋਚ ਲਈ ਇੰਟਰਵਿਊ ਹੋਣਾ ਸ਼ੁਰੂ ਹੋ ਗਿਆ ਹੈ। ਇਹ ਇੰਟਰਵਿਊ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐਸ. ਲਕਸ਼ਮਣ ਦੀ ਸਲਾਹਕਾਰ ਕਮੇਟੀ ਕਰੇਗੀ। ਇੰਟਰਵਿਊ ਦੇਣ ਲਈ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਬੀ.ਸੀ.ਸੀ.ਆਈ. ਦਫਤਰ ਪਹੁੰਚ ਗਏ ਹਨ।


10 ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ
ਮੁੰਬਈ ਵਿੱਚ ਹੋਣ ਵਾਲੇ ਇਸ ਇੰਟਰਵਿਊ ਲਈ 10 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ 10 ਉਮੀਦਵਾਰਾਂ ਵਿੱਚ ਰਵੀ ਸ਼ਾਸਤਰੀ, ਵਰਿੰਦਰ ਸਹਿਵਾਗ, ਕਰੇਗ ਮੈਕਡਰਮੋਟ, ਲਾਂਸ ਕਲੂਸਨਰ, ਰਾਕੇਸ਼ ਸ਼ਰਮਾ, ਲਾਲਚੰਦ ਰਾਜਪੂਤ, ਫਿਲ ਸਿਮੰਸ, ਟਾਮ ਮੂਡੀ, ਡੋਡਾ ਗਣੇਸ਼ ਅਤੇ ਰਿਚਰਡ ਪਾਇਬਸ ਦਾ ਨਾਮ ਸ਼ਾਮਲ ਹੈ। ਕ੍ਰਿਕਟ ਐਡਵਾਇਜ਼ਰੀ ਕਾਉਂਸਿਲ ਦੀ ਟੀਮ ਇਨ੍ਹਾਂ ਉਮੀਦਵਾਰਾਂ ਦਾ ਇੰਟਰਵਿਊ ਲਵੇਂਗੀ। ਇਸ ਟੀਮ ਵਿੱਚ ਸਚਿਨ ਤੇਂਦੁਲਕਰ, ਵੀ.ਵੀ.ਐਸ. ਲਕਸ਼ਮਣ ਅਤੇ ਸੌਰਵ ਗਾਂਗੁਲੀ ਸ਼ਾਮਲ ਹਨ।
ਇਹ ਹਨ ਕੋਚ ਅਹੁਦੇ ਦੇ 6 ਵੱਡੇ ਦਾਅਵੇਦਾਰ
ਕੋਚ ਅਹੁਦੇ ਲਈ ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਰਿਚਰਡ ਪਾਇਬਸ, ਲਾਲਚੰਦ ਰਾਜਪੂਤ, ਫਿਲ ਸਿਮੰਸ ਅਤੇ ਟਾਮ ਮੂਡੀ 6 ਪ੍ਰਮੁੱਖ ਦਾਅਵੇਦਾਰ ਹਨ। ਸੀ.ਏ.ਸੀ. ਭਾਰਤੀ ਟੀਮ ਦੇ ਹੈੱਡ ਕੋਚ ਲਈ ਇਨ੍ਹਾਂ 6 ਲੋਕਾਂ ਦਾ ਪਹਿਲਾਂ ਇੰਟਰਵਿਊ ਕਰੇਗੀ। ਅੱਜ ਦੁਪਹਿਰ 1 ਵਜੇ ਤੋਂ ਕੋਚ ਅਹੁਦੇ ਲਈ ਇੰਟਰਵਿਊ ਸ਼ੁਰੂ ਹੋ ਗਿਆ ਹੈ।


Related News