ਸਾਬਕਾ ਪਾਕਿ ਕ੍ਰਿਕਟਰ ਇੰਜ਼ਮਾਮ ਇੰਗਲੈਂਡ ਖਿਲਾਫ ਭਾਰਤੀ ਤੇਜ਼ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਹੋਏ ਪ੍ਰਭਾਵਿਤ

08/09/2021 10:58:01 AM

ਨਵੀਂ ਦਿੱਲੀ- ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ 'ਚ ਇੰਗਲਿਸ਼ ਬੱਲੇਬਾਜ਼ਾਂ ਨੂੰ ਆਊਟ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਇਸ ਮੈਚ ਵਿਚ ਵਿਰੋਧੀ ਟੀਮ ਦੀਆਂ ਸਾਰੀਆਂ 20 ਵਿਕਟਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਲਈਆਂ ਜਿਸ ਵਿਚ ਸਭ ਤੋਂ ਕਾਮਯਾਬ ਨੌਂ ਵਿਕਟਾਂ ਲੈ ਕੇ ਜਸਪ੍ਰੀਤ ਬੁਮਰਾਹ ਰਹੇ। ਇਸ ਟੈਸਟ ਮੈਚ ਵਿਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਤੇ ਸ਼ਾਰਦੁਲ ਠਾਕੁਰ ਬਤੌਰ ਤੇਜ਼ ਗੇਂਦਬਾਜ਼ ਖੇਡ ਰਹੇ ਸਨ ਤਾਂ ਇੱਕੋ ਇਕ ਸਪਿੰਨਰ ਵਜੋਂ ਰਵਿੰਦਰ ਜਡੇਜਾ ਨੂੰ ਥਾਂ ਦਿੱਤੀ ਗਈ ਸੀ।

ਟੀਮ ਇੰਡੀਆ ਦੀ ਬਿਹਤਰੀਨ ਗੇਂਦਬਾਜ਼ੀ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹਕ ਨੇ ਕਿਹਾ ਕਿ ਮੈਂ ਭਾਰਤ ਦੀ ਇੰਨੀ ਬਿਹਤਰੀਨ ਗੇਂਦਬਾਜ਼ੀ ਲਾਈਨਅਪ ਇਸ ਤੋਂ ਪਹਿਲਾਂ ਕਦੀ ਨਹੀਂ ਦੇਖੀ। ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਇੰਗਲੈਂਡ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰੱਖਿਆ ਤੇ ਉਹ ਟੀਮ ਇੰਡੀਆ ਦੀ ਅਜਿਹੀ ਗੇਂਦਬਾਜ਼ੀ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦੇ ਹੋਏ ਕਿਹਾ ਕਿ ਖੇਡ ਦੇ ਪਹਿਲੇ ਦਿਨ ਹੀ ਆਪਣੇ ਤੇਜ਼ ਗੇਂਦਬਾਜ਼ਾਂ ਦੇ ਦਮ 'ਤੇ ਭਾਰਤ ਨੇ ਇਸ ਇਸ ਸੀਰੀਜ਼ ਲਈ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਇੰਜ਼ਮਾਮ ਨੇ ਅੱਗੇ ਕਿਹਾ ਕਿ ਭਾਰਤ ਨੇ ਸ਼ੁਰੂ ਤੋਂ ਹੀ ਇੰਗਲੈਂਡ ਨੂੰ ਬੈਕਫੁੱਟ 'ਤੇ ਧੱਕ ਦਿੱਤਾ।


Tarsem Singh

Content Editor

Related News