ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੇ ਚਾਰ ਤਮਗੇ ਕੀਤੇ ਪੱਕੇ

Thursday, Dec 05, 2019 - 08:52 PM (IST)

ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੇ ਚਾਰ ਤਮਗੇ ਕੀਤੇ ਪੱਕੇ

ਕਾਠਮੰਡੂ— ਭਾਰਤੀ ਖਿਡਾਰੀਆਂ ਨੇ ਟੇਬਲ ਟੈਨਿਸ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 13ਵੇਂ ਦੱਖਣੀ ਏਸ਼ੀਆਈ ਖੇਡਾਂ 'ਚ ਵੀਰਵਾਰ ਨੂੰ ਚਾਰ ਤਮਗੇ ਪੱਕੇ ਕੀਤੇ। ਪੁਰਸ਼ ਸਿੰਗਲ 'ਚ ਹਰਮੀਤ ਦੇਸਾਈ ਨੇ ਪਾਕਿਸਤਾਨ ਦੇ ਫਹਾਦ ਖਵਾਜ਼ਾ ਨੂੰ 11-8, 11-7, 11-5, 11-6 ਨਾਲ ਜਦਕਿ ਦੂਜੀ ਦਰਜਾ ਪ੍ਰਾਪਤ ਐਂਥਨੀ ਅਮਲਰਾਜ ਨੇ ਸ਼੍ਰੀਲੰਕਾ ਦੇ ਇਮੇਸ਼ ਉਦਿਆ ਨੂੰ 5-11, 11-9, 11-6, 12-10, 11-9 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਮਹਿਲਾ ਸਿੰਗਲ 'ਚ ਆਈਹਿਕਾ ਮੁਖਰਜੀ ਨੇ ਮਾਲਦੀਵ ਦੀ ਫਾਤਿਮਾ ਨੂੰ 11-6, 11-3, 11-6, 11-3 ਨਾਲ ਜਦਕਿ ਸੁਰਿਤਰਾ ਮੁਖਰਜੀ ਨੇ ਪਾਕਿਸਤਾਨ ਦੀ ਯਾਸਿਨ ਸਨਮ ਨੂੰ 11-2, 11-2, 11-1, 11-4 ਨਾਲ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾਈ।


author

Gurdeep Singh

Content Editor

Related News