ISL : ਚੇਨਈਅਨ ਐੱਫ. ਸੀ. ਦੇ ਮੁੱਖ ਕੋਚ ਨੇ ਦੱਸਿਆ ਫਾਈਨਲ ’ਚ ਹਾਰਨ ਦਾ ਕਾਰਨ

03/15/2020 1:33:51 PM

ਮਡਗਾਂਵ— ਚੇਨਈਅਨ ਐੱਫ. ਸੀ. ਦੇ ਮੁੱਖ ਕੋਚ ਓਵੇਨ ਕਾਇਲ ਨੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ’ਚ ਏ. ਟੀ. ਕੇ. ਖਿਲਾਫ 1-3 ਦੀ ਹਾਰ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਮੌਕੇ ਗੁਆਉਣ ਦਾ ਖਾਮਿਆਜ਼ਾ ਭੁਗਤਨਾ ਪਿਆ। ਕਾਇਲ ਨੇ ਹਾਲਾਂਕਿ ਕਿਹਾ ਕਿ ਫਾਈਨਲ ’ਚ ਉਨ੍ਹਾਂ ਦੀ ਟੀਮ ਨੇ ਏ. ਟੀ. ਕੇ. ਦੀ ਤੁਲਨਾ ’ਚ ਬਿਹਤਰ ਖੇਡ ਦਿਖਾਇਆ।

ਕੋਵਿਡ-19 ਮਹਾਮਾਰੀ ਦੇ ਖਤਰੇ ਕਾਰਨ ਸ਼ਨੀਵਾਰ ਨੂੰ ਇੱਥੇ ਫਾਈਨਲ ਦਰਸ਼ਕਾਂ ਦੀ ਗ਼ੈਰਮੌਜੂਦਗੀ ’ਚ ਖੇਡਿਆ ਗਿਆ। ਕਾਇਲ ਨੇ ਕਿਹਾ, ‘‘ਗੋਲ ਮੈਚ ਨੂੰ ਬਦਲ ਦਿੰਦੇ ਹਨ। ਸ਼ੁਰੂਆਤੀ ਗੇੜ ’ਚ ਸਾਡੇ ਕੋਲ ਕੁਝ ਆਸਾਨ ਮੌਕੇ ਸਨ ਪਰ ਅਸੀਂ ਇਨ੍ਹਾਂ ਦਾ ਫਾਇਦਾ ਨਹੀਂ ਉਠਾ ਸਕੇ। ਕੋਈ ਵੀ ਮੈਨੂੰ ਇਹ ਨਾ ਕਹੇ ਕਿ ਉਨ੍ਹਾਂ (ਏ. ਟੀ. ਕੇ.) ਦੀ ਟੀਮ ਬਿਹਤਰ ਸੀ। ਮੈਂ ਇਸ ਲਈ ਨਿਰਾਸ਼ ਹਾਂ ਕਿਉਂਕਿ ਮੇਰੀ ਟੀਮ ਨੇ ਇੰਨੀ ਕੋਸ਼ਿਸ਼ ਕੀਤੀ। ਪਰ ਅੰਤ ’ਚ ਜੇਕਰ ਤੁਸੀਂ ਮੌਕਿਆਂ ਦਾ ਫਾਇਦਾ ਨਹੀਂ ਲੈਂਦੇ ਤਾਂ ਤੁਸੀਂ ਦੂਜੇ ਨੂੰ ਕਰਨ ਦਾ ਸੌਖਾ ਮੌਕਾ ਦਿੰਦੇ ਹੋ।’’ ਉਨ੍ਹਾਂ ਕਿਹਾ, ‘‘ਸਾਡੀ ਟੀਮ ਨੇ ਬਿਹਤਰ ਫੁੱਟਬਾਲ ਖੇਡਿਆ। ਉਹ ਹਾਲਾਂਕਿ ਆਪਣੀ ਯੋਜਨਾ ’ਤੇ ਟਿਕੇ ਰਹੇ। ਉਨ੍ਹਾਂ ਨੇ ਸਾਡੇ ਲਈ ਚੀਜ਼ਾਂ ਨੂੰ ਮੁਸ਼ਕਲ ਕਰ ਦਿੱਤਾ। ਅਸੀਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਟੀਕ ਸਨ ਪਰ ਅਸੀਂ ਨਹੀਂ।’’

ਇਹ ਵੀ ਪੜ੍ਹੋ : ਕੋਰੋਨਾ ਕਾਰਨ CSK ਨੇ ਮੁਲਤਵੀ ਕੀਤਾ ਆਪਣਾ ਅਭਿਆਸ ਸੈਸ਼ਨ, ਖਿਡਾਰੀਆਂ ਨੂੰ ਭੇਜਿਆ ਘਰ


Tarsem Singh

Content Editor

Related News