ਵੀਅਤਨਾਮ ਓਪਨ ''ਚ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਸ਼ੁਰੂਆਤ

Tuesday, Sep 05, 2017 - 10:49 PM (IST)

ਵੀਅਤਨਾਮ ਓਪਨ ''ਚ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਸ਼ੁਰੂਆਤ

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਖਿਡਾਰੀ ਅਭਿਸ਼ੇਕ ਯੇਗਲਾਰ ਅਤੇ ਲਕਸ਼ੇ ਸੇਨ ਨੇ ਵੀਅਤਨਾਮ ਓਪਨ ਗ੍ਰਾਂ ਪ੍ਰੀ ਦੇ ਸਿੰਗਲਜ਼ ਮੁਕਾਬਲਿਆਂ 'ਚ ਮੰਗਲਵਾਰ ਨੂੰ ਸ਼ਾਨਦਾਰ ਖੇਡ ਦੇ ਦਮ 'ਤੇ ਦੂਸਰੇ ਦੌਰ 'ਚ ਜਗ੍ਹਾ ਪੱਕੀ ਕਰ ਲਈ। ਹਾਲ ਹੀ 'ਚ ਬੁਲਗਾਰਿਆ ਓਪਨ ਦਾ ਖਿਤਾਬ ਜਿੱਤਣ ਵਾਲੇ 16 ਸਾਲ ਦੇ ਲਕਸ਼ੇ ਨੇ ਸਿੰਘਾਪੁਰ ਦੇ ਚੁਆਂਗ ਜਿਨ ਲੇਈ ਨੂੰ ਆਸਾਨੀ ਨਾਲ 21-9, 21-4 ਨਾਲ ਹਰਾ ਦਿੱਤਾ। 15ਵੀਂ ਦਰਜਾ ਪ੍ਰਾਪਤ ਅਭਿਸ਼ੇਕ ਨੇ ਸਖਤ ਮੁਕਾਬਲੇ 'ਚ 3 ਗੇਮ ਤਕ ਚੱਲੇ ਮੁਕਾਬਲੇ 'ਚ ਥਾਈਲੈਂਡ ਦੇ ਅਦੁਲਰਾਚੀ ਨਾਮਕੁਲ ਨੂੰ 21-15, 14-21, 21-11 ਨਾਲ ਹਰਾਇਆ। ਦੂਸਰੇ ਦੌਰ 'ਚ ਲਕਸ਼ੇ ਦਾ ਮੁਕਾਬਲਾ ਅਭਿਸ਼ੇਕ ਨਾਲ ਹੋਵੇਗਾ।


Related News