South Africa Tour: ODI ਤੇ T-20 ਨਹੀਂ ਖੇਡਣਗੇ ਰੋਹਿਤ ਸ਼ਰਮਾ, ਇਨ੍ਹਾਂ ਖ਼ਿਡਾਰੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

11/30/2023 10:39:21 PM

ਨਵੀਂ ਦਿੱਲੀ (ਭਾਸ਼ਾ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀ-20 ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਦੱਖਣੀ ਅਫਰੀਕਾ ਦੌਰੇ 'ਤੇ ਸੀਮਤ ਓਵਰਾਂ ਦੀ ਕ੍ਰਿਕਟ ਤੋਂ ਬ੍ਰੇਕ ਦੀ ਰੋਹਿਤ ਸ਼ਰਮਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਜਸਪ੍ਰੀਤ ਬੁਮਰਾਹ ਨੂੰ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਰੋਹਿਤ ਦੀ ਅਗਵਾਈ ਵਾਲੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਸੀਮਤ ਓਵਰਾਂ ਦੇ ਮੈਚਾਂ ਤੋਂ ਬ੍ਰੇਕ ਦੀ ਵਿਰਾਟ ਕੋਹਲੀ ਦੀ ਬੇਨਤੀ ਨੂੰ ਵੀ ਸਵੀਕਾਰ ਕਰ ਲਿਆ ਗਿਆ ਹੈ। ਸੂਰਿਆਕੁਮਾਰ ਯਾਦਵ ਅਤੇ ਲੋਕੇਸ਼ ਰਾਹੁਲ ਨੂੰ ਕ੍ਰਮਵਾਰ ਟੀ-20 ਅਤੇ ਵਨਡੇ ਸੀਰੀਜ਼ ਲਈ ਰਾਸ਼ਟਰੀ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਲਾਂਕਿ, ਇਹ ਸਮਝਿਆ ਜਾਂਦਾ ਹੈ ਕਿ ਜੇਕਰ ਰੋਹਿਤ ਸਭ ਤੋਂ ਛੋਟੇ ਫਾਰਮੈਟ ਵਿਚ ਖੇਡਣ ਦਾ ਫੈਸਲਾ ਕਰਦੇ ਹਨ, ਤਾਂ ਹਾਰਦਿਕ ਪੰਡਯਾ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਕਪਤਾਨੀ ਲਈ ਪਹਿਲੀ ਪਸੰਦ ਨਹੀਂ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ

ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਪੀ.ਟੀ.ਆਈ. ਨੂੰ ਦੱਸਿਆ, ''ਰੋਹਿਤ ਨੂੰ ਟੀ-20 ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਹ ਯੂਕੇ ਵਿਚ ਛੁੱਟੀਆਂ 'ਤੇ ਹੈ ਅਤੇ ਵਿਸ਼ਵ ਕੱਪ ਦੇ ਅੰਤ ਤਕ ਚਾਰ ਮਹੀਨਿਆਂ ਦੇ ਵਿਅਸਤ ਸੀਜ਼ਨ ਤੋਂ ਬਾਅਦ ਇਕ ਬ੍ਰੇਕ ਚਾਹੁੰਦਾ ਹੈ। ਪਰ ਕਪਤਾਨ ਵਜੋਂ ਡਰੈਸਿੰਗ ਰੂਮ ਵਿਚ ਉਸ ਦਾ ਬਹੁਤ ਸਨਮਾਨ ਹੈ ਅਤੇ ਜੇਕਰ ਉਹ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਅਗਵਾਈ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਉਹ ਕਪਤਾਨੀ ਕਰੇਗਾ।'' ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਰੋਹਿਤ ਅਸਲ ਵਿਚ ਸਭ ਤੋਂ ਛੋਟੇ ਫਾਰਮੈਟ ਵਿਚ ਖੇਡਣ ਤੋਂ ਝਿਜਕ ਰਿਹਾ ਸੀ ਕਿਉਂਕਿ ਉਹ 50 ਓਵਰਾਂ ਦੇ ਫਾਰਮੈਟ ਵਿਚ ਖੇਡਣਾ ਚਾਹੁੰਦਾ ਸੀ। 

ਦਿਲਚਸਪ ਗੱਲ ਇਹ ਹੈ ਕਿ ਵਨਡੇ ਟੀਮ ਵਿਚ ਚੁਣੇ ਗਏ ਜ਼ਿਆਦਾਤਰ ਖਿਡਾਰੀ ਟੈਸਟ ਜਾਂ ਟੀ-20 ਟੀਮ ਦਾ ਹਿੱਸਾ ਨਹੀਂ ਹਨ। ਸਿਰਫ ਤਿੰਨ ਖਿਡਾਰੀਆਂ-ਸ਼੍ਰੇਅਸ ਅਈਅਰ, ਮੁਕੇਸ਼ ਕੁਮਾਰ ਅਤੇ ਰੁਤੁਰਾਜ ਗਾਇਕਵਾੜ ਨੂੰ ਤਿੰਨੋਂ ਫਾਰਮੈਟਾਂ ਲਈ ਟੀਮ ਵਿਚ ਜਗ੍ਹਾ ਮਿਲੀ ਹੈ। ਅਕਸ਼ਰ ਪਟੇਲ ਨੂੰ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਰਵਿੰਦਰ ਜਡੇਜਾ ਸੀਰੀਜ਼ ਲਈ ਨਵੇਂ ਉਪ-ਕਪਤਾਨ ਹੋਣਗੇ। ਰਾਸ਼ਟਰੀ ਚੋਣ ਕਮੇਟੀ ਨੇ ਉਮੀਦ ਮੁਤਾਬਕ ਕੋਨਾ ਭਰਤ ਨੂੰ ਟੈਸਟ ਟੀਮ 'ਚ ਸ਼ਾਮਲ ਨਹੀਂ ਕੀਤਾ ਅਤੇ ਰਾਹੁਲ ਨੂੰ ਟੈਸਟ ਮੈਚਾਂ 'ਚ ਵਿਕਟਕੀਪਰ ਦੀ ਭੂਮਿਕਾ ਨਿਭਾਉਣੀ ਹੋਵੇਗੀ। ਰਾਹੁਲ ਦੇ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਨਾਲ ਟੈਸਟ ਟੀਮ ਵਿਚ ਮੱਧਕ੍ਰਮ ਵਿਚ ਦੋ ਸਥਾਨ ਬਣ ਜਾਣਗੇ। ਇਕ ਸ਼੍ਰੇਅਸ ਅਈਅਰ ਲਈ ਅਤੇ ਇਕ ਰਿਜ਼ਰਵ ਬੱਲੇਬਾਜ਼ ਗਾਇਕਵਾੜ ਲਈ। ਸਮਝਿਆ ਜਾਂਦਾ ਹੈ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਦਸੰਬਰ ਦੇ ਆਖ਼ਰੀ ਹਫਤੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਫਿੱਟ ਹੋਣ ਦਾ ਮੌਕਾ ਦਿੱਤਾ ਜਾਵੇਗਾ। ਸੂਤਰ ਨੇ ਕਿਹਾ, ''ਇਸ ਸਮੇਂ ਸ਼ਮੀ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਨੂੰ ਟੀਮ 'ਚ ਰੱਖਿਆ ਗਿਆ ਹੈ। ਪ੍ਰਸਿੱਧ ਕ੍ਰਿਸ਼ਨਾ ਨੂੰ ਉਨ੍ਹਾਂ ਦੇ ਕਵਰ ਵਜੋਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।'' ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 89 ਦੌੜਾਂ ਦੀ ਪਾਰੀ ਖੇਡਣ ਵਾਲੇ ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੇ ਸ਼ਾਇਦ ਆਪਣਾ ਆਖਰੀ ਟੈਸਟ ਖੇਡਿਆ ਹੈ। ਸੂਤਰ ਨੇ ਕਿਹਾ, “ਰਹਾਣੇ ਅਤੇ ਪੁਜਾਰਾ ਦੇ ਦੋ ਸਥਾਨ ਹੁਣ ਰਾਹੁਲ ਅਤੇ ਅਈਅਰ ਦੇ ਕੋਲ ਜਾਣਗੇ। ਨਾਲ ਹੀ, ਗਿੱਲ ਮੱਧਕ੍ਰਮ ਵਿਚ ਬੱਲੇਬਾਜ਼ੀ ਕਰੇਗਾ ਅਤੇ ਯਸ਼ਸਵੀ ਜੈਸਵਾਲ ਨੂੰ ਹੋਰ ਮੌਕੇ ਮਿਲਣਗੇ।'' ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੀ ਆਪਣਾ ਆਖਰੀ ਟੈਸਟ ਖੇਡ ਚੁੱਕਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਰਿੰਕੂ ਸਿੰਘ ਦੀ ਵਨਡੇ ਟੀਮ 'ਚ ਹੋਈ ਐਂਟਰੀ

ਵਨ ਡੇ ਇੰਟਰਨੈਸ਼ਨਲ ਫਾਰਮੈਟ ਫਿਲਹਾਲ ਘੱਟ ਮਹੱਤਵ ਵਾਲਾ ਹੈ ਪਰ 2025 ਦੀ ਚੈਂਪੀਅਨਸ ਟਰਾਫੀ ਨੂੰ ਧਿਆਨ 'ਚ ਰੱਖਦੇ ਹੋਏ ਰਾਹੁਲ ਦੀ ਅਗਵਾਈ 'ਚ 50 ਓਵਰਾਂ ਦੇ ਫਾਰਮੈਟ 'ਚ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ। ਲਿਸਟ ਏ 'ਚ ਸ਼ਾਨਦਾਰ ਰਿਕਾਰਡ ਰੱਖਣ ਵਾਲੇ ਰਜਤ ਪਾਟੀਦਾਰ, ਬੀ ਸਾਈ ਸੁਦਰਸ਼ਨ ਅਤੇ ਰਿੰਕੂ ਸਿੰਘ ਨੂੰ ਵਨਡੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ 50 ਓਵਰਾਂ ਦੇ ਫਾਰਮੈਟ 'ਚ ਟੀਮ ਦੇ ਭਵਿੱਖ 'ਚ ਅਹਿਮ ਖਿਡਾਰੀ ਹੋਣਗੇ। ਟੈਸਟ ਟੀਮ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੇ ਕੁਲਦੀਪ ਯਾਦਵ ਨੂੰ ਸੀਮਤ ਓਵਰਾਂ ਦੀਆਂ ਦੋਵੇਂ ਟੀਮਾਂ 'ਚ ਜਗ੍ਹਾ ਮਿਲੀ ਹੈ। ਵਿਸ਼ਵ ਕੱਪ ਟੀਮ ਤੋਂ ਬਾਹਰ ਰਹੇ ਯੁਜਵੇਂਦਰ ਚਾਹਲ ਦੀ 50 ਓਵਰਾਂ ਦੇ ਫਾਰਮੈਟ ਲਈ ਟੀਮ ਵਿਚ ਵਾਪਸੀ ਹੋਈ ਹੈ ਜਦਕਿ ਰਵੀ ਬਿਸ਼ਨੋਈ ਨੂੰ ਟੀ-20 ਟੀਮ ਵਿੱਚ ਥਾਂ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - Exit Polls: ਜਾਣੋ 5 ਸੂਬਿਆਂ 'ਚ ਹੋਈਆਂ ਚੋਣਾਂ 'ਚ ਕਿਹੜੀ ਪਾਰਟੀ ਨੂੰ ਮਿਲ ਰਹੀਆਂ ਕਿੰਨੀਆਂ ਸੀਟਾਂ

ਟੈਸਟ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਲੋਕੇਸ਼ ਰਾਹੁਲ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਮੁਹੰਮਦ ਸ਼ਮੀ , ਜਸਪ੍ਰੀਤ ਬੁਮਰਾਹ ਅਤੇ ਪ੍ਰਸਿਧ ਕ੍ਰਿਸ਼ਨਾ।
ਟੀ-20 ਅੰਤਰਰਾਸ਼ਟਰੀ ਲਈ ਭਾਰਤੀ ਟੀਮ: ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਜਿਤੇਸ਼ ਸ਼ਰਮਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਅਤੇ ਦੀਪਕ ਚਾਹਰ।
ਵਨਡੇ ਲਈ ਭਾਰਤੀ ਟੀਮ: ਰੁਤੂਰਾਜ ਗਾਇਕਵਾੜ, ਸਾਈ ਸੁਦਰਸ਼ਨ, ਤਿਲਕ ਵਰਮਾ, ਰਜਤ ਪਾਟੀਦਾਰ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ, ਆਵੇਸ਼ ਖਾਨ, ਅਰਸ਼ਦੀਪ ਸਿੰਘ ਅਤੇ ਦੀਪਕ ਚਾਹਰ।

Anmol Tagra

Content Editor

Related News