ਮੁੜ ਹੋਵੇਗੀ ਭਾਰਤ-ਆਸਟ੍ਰੇਲੀਆ ਵਿਚਾਲੇ ਟੱਕਰ, ਰੋਹਿਤ-ਕੋਹਲੀ ਨਹੀਂ ਸਗੋਂ ਇਹ ਖ਼ਿਡਾਰੀ ਹੋਵੇਗਾ ਕਪਤਾਨ

11/21/2023 5:47:32 AM

ਸਪੋਰਟਸ ਡੈਸਕ: ਆਸਟ੍ਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ। ਵਿਸਫੋਟਕ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਰੁਤੁਰਾਜ ਗਾਇਕਵਾੜ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ 'ਚ ਟੀਮ ਦੇ ਉਪ ਕਪਤਾਨ ਹੋਣਗੇ, ਜਦਕਿ ਅਖ਼ੀਰਲੇ 2 ਮੁਕਾਬਲਿਆਂ ਲਈ ਸ਼੍ਰੇਅਸ ਅਈਅਰ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ।

ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਦੀ ਦੀਵਾਨਗੀ ਬਣੀ ਮੌਤ ਦੀ ਵਜ੍ਹਾ! ਵਿਸ਼ਵ ਕੱਪ 'ਚ ਭਾਰਤ ਦੀ ਹਾਰ ਮਗਰੋਂ ਨੌਜਵਾਨ ਨੇ ਅੱਧੀ ਰਾਤ ਤੋੜਿਆ ਦਮ

ਅਗਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਸੰਦਰਭ 'ਚ ਇਹ ਸੀਰੀਜ਼ ਨੌਜਵਾਨ ਖਿਡਾਰੀਆਂ ਲਈ ਕਾਫੀ ਮਹੱਤਵਪੂਰਨ ਸਾਬਤ ਹੋਵੇਗੀ। ਆਈ.ਪੀ.ਐੱਲ. 'ਚ ਆਪਣੀ ਬੱਲੇਬਾਜ਼ੀ ਨਾਲ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੇ ਉੱਤਰ ਪ੍ਰਦੇਸ਼ ਦੇ ਰਿੰਕੂ ਸਿੰਘ ਅਤੇ ਤਿਲਕ ਵਰਮਾ ਨੂੰ ਵੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 23 ਨਵੰਬਰ ਨੂੰ ਵਿਸ਼ਾਖਾਪਟਨਮ 'ਚ ਕਰੇਗੀ, ਜਦਕਿ ਦੂਜਾ ਟੀ-20 ਮੈਚ 26 ਨਵੰਬਰ ਨੂੰ ਤਿਰੂਵਨੰਤਪੁਰਮ 'ਚ ਅਤੇ ਤੀਜਾ ਮੈਚ 28 ਨਵੰਬਰ ਨੂੰ ਗੁਹਾਟੀ 'ਚ ਖੇਡਿਆ ਜਾਵੇਗਾ। ਸੀਰੀਜ਼ ਦਾ ਚੌਥਾ ਮੈਚ ਰਾਏਪੁਰ 'ਚ 1 ਦਸੰਬਰ ਨੂੰ ਖੇਡਿਆ ਜਾਵੇਗਾ ਜਦਕਿ ਆਖਰੀ ਟੀ-20 ਮੈਚ 3 ਦਸੰਬਰ ਨੂੰ ਬੈਂਗਲੁਰੂ 'ਚ ਖੇਡਿਆ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - World Cup 2023: ਭਾਰਤੀ ਟੀਮ ਨੇ ਮੁੜ ਦੁਹਰਾਈਆਂ 2003 ਵਾਲੀਆਂ ਗਲਤੀਆਂ, ਫਿਰ ਭਾਰੀ ਪਏ ਕੰਗਾਰੂ

ਆਸਟ੍ਰੇਲੀਆ ਖ਼ਿਲਾਫ਼ T-20 ਸੀਰੀਜ਼ ਲਈ ਭਾਰਤੀ ਟੀਮ 

ਸੂਰਿਆਕੁਮਾਰ ਯਾਦਵ (ਕਪਤਾਨ), ਰੁਤੁਰਾਜ ਗਾਇਕਵਾੜ (ਉਪ ਕਪਤਾਨ), ਈਸ਼ਾਨ ਕਿਸ਼ਨ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ, ਅਵੇਸ਼ ਖਾਨ, ਮੁਕੇਸ਼ ਕੁਮਾਰ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Anmol Tagra

Content Editor

Related News