ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ ਨੂੰ ਦਿੱਤਾ ਮੂੰਹ ਤੋੜ ਜਵਾਬ

Friday, Dec 06, 2019 - 11:56 PM (IST)

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ ਨੂੰ ਦਿੱਤਾ ਮੂੰਹ ਤੋੜ ਜਵਾਬ

ਹੈਦਰਾਬਾਦ— ਵਿੰਡੀਜ਼ ਵਿਰੁੱਧ ਹੈਦਰਾਬਾਦ ਦੇ ਮੈਦਾਨ 'ਤੇ ਭਾਰਤੀ ਫੈਂਸ ਨੂੰ ਨਾ ਸਿਰਫ ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ ਦੇਖਣ ਨੂੰ ਮਿਲੀ ਬਲਕਿ ਇਸ ਦੌਰਾਨ ਉਨ੍ਹਾਂ ਨੂੰ ਭਾਰਤੀ ਕਪਤਾਨ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਦਰਅਸਲ ਮੈਚ ਦੇ ਦੌਰਾਨ ਵਿੰਡੀਜ਼ ਦੇ ਗੇਂਦਬਾਜ਼ ਰਨ ਲੈ ਰਹੇ ਕੋਹਲੀ ਨਾਲ ਟਕਰਾਇਆ ਸੀ। ਕੋਹਲੀ ਨੂੰ ਇਸ ਤਰ੍ਹਾਂ ਲੱਗਿਆ ਕਿ ਵੈਸਟਇੰਡੀਜ਼ ਦੇ ਗੇਂਦਬਾਜ਼ ਨੇ ਜਾਨਣ ਕੇ ਮੇਰੇ ਨਾਲ ਟੱਕਰ ਮਾਰੀ। ਕੋਹਲੀ ਨੇ ਫਿਰ ਅੰਪਾਇਰ ਨੂੰ ਵੀ ਇਸਦੀ ਸ਼ਿਕਾਇਤ ਕੀਤੀ ਪਰ ਅੰਪਾਇਰ ਨੇ ਮੌਕੇ 'ਤੇ ਹੀ ਮਾਮਲਾ ਰਫਾ-ਦਫਾ ਕਰ ਦਿੱਤਾ। ਇਸ ਤੋਂ ਬਾਅਦ ਵਿਰਾਟ ਭੜਕਦੇ ਹੋਏ ਦਿਖਾਈ ਦਿੱਤੇ।
ਇਸ ਕਾਰਨ ਚੜ੍ਹਿਆ ਸੀ ਵਿਰਾਟ ਕੋਹਲੀ ਦਾ ਗੁੱਸਾ


ਕੋਹਲੀ ਨੇ ਇਸ ਤਰ੍ਹਾਂ ਦੀ ਦਿੱਤੀ ਪ੍ਰਤੀਕਿਰਿਆ
ਆਖਿਰ ਕੋਹਲੀ ਨੂੰ ਆਪਣਾ ਗੁੱਸਾ ਕੱਢਣ ਦਾ ਮੌਕਾ ਜਲਦ ਹੀ ਮਿਲ ਗਿਆ। ਉਸ ਨੇ ਅਗਲੇ ਹੀ ਓਵਰ 'ਚ ਕੇਸਰਿਕ ਵਿਲੀਅਮ ਦੀ ਗੇਂਦਾਂ 'ਤੇ ਖੂਬ ਦੌੜਾਂ ਬਣਾਈਆਂ। ਇਸ ਦੌਰਾਨ ਇਕ ਮੌਕਾ ਇਸ ਤਰ੍ਹਾਂ ਦਾ ਵੀ ਆਇਆ ਜਦੋਂ ਉਸ ਨੇ ਛੱਕਾ ਲਗਾਉਣ ਤੋਂ ਬਾਅਦ ਵਿੰਡੀਜ਼ ਕ੍ਰਿਕਟਰ ਚਾਡਵਿਕ ਦਾ ਮਸ਼ਹੂਰ ਸਿਗਨੇਚਰ ਸਟਾਈਲ ਵੀ ਕੀਤਾ। ਦੇਖੋਂ ਵੀਡੀਓ—


ਦਰਅਸਲ ਭਾਰਤੀ ਟੀਮ ਜਦੋਂ ਇਸ ਸਾਲ ਵੈਸਟਇੰਡੀਜ਼ ਦੇ ਦੌਰੇ 'ਤੇ ਗਈ ਸੀ ਤਾਂ ਉੱਥੇ ਟੀ-20 ਮੈਚ ਦੇ ਦੌਰਾਨ ਵਿਲੀਅਮ ਨੇ ਕਪਤਾਨ ਕੋਹਲੀ ਵੱਲ ਦੇਖ ਕੇ ਸਿਗਨੇਚਰ ਸਟਾਈਲ ਮਾਰਿਆ ਸੀ। ਬਸ ਇਹੀ ਗੱਲ ਕੋਹਲੀ ਦੇ ਮੰਨ 'ਚ ਘੁੰਮਦੀ ਰਹੀ ਤੇ ਉਸ ਨੇ ਮੌਕਾ ਮਿਲਦੇ ਹੀ ਆਪਣੇ ਸਟਾਈਲ 'ਚ ਬਦਲਾ ਵੀ ਲਿਆ।


author

Gurdeep Singh

Content Editor

Related News