ਭਾਰਤੀ ਨਿਸ਼ਾਨੇਬਾਜ਼ਾਂ ਨੂੰ ਸੋਨ ਤੇ ਚਾਂਦੀ ਤਮਗਾ
Wednesday, Feb 14, 2024 - 07:31 PM (IST)
ਨਵੀਂ ਦਿੱਲੀ– ਭਾਰਤ ਨੇ ਸਪੇਨ ਦੇ ਗ੍ਰੇਨਾਡਾ ਵਿਚ ਚੱਲ ਰਹੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ (ਆਈ. ਐੱਸ. ਐੱਸ. ਐੱਫ.) ਦੇ 10 ਮੀਟਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੀ 10 ਮੀਟਰ ਏਅਰ ਰਾਈਫਲ ਜੂਨੀਅਰ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਸੋਨ ਤੇ ਚਾਂਦੀ ਤਮਗਾ ਜਿੱਤਿਆ। ਈਸ਼ਾ ਅਨਿਲ ਟਕਸਾਲੇ ਤੇ ਉਮਾਮਹੇਸ਼ ਮਾਦਿਨੇਨੀ ਨੇ ਆਪਣੀ ਵਿਅਕਤੀਗਤ ਮਹਿਲਾ ਤੇ ਪੁਰਸ਼ ਪ੍ਰਤੀਯੋਗਿਤਾਵਾਂ ਵਿਚ ਸੋਨ ਤਮਗੇ ਜਿੱਤਣ ਤੋਂ ਬਾਅਦ ਇੱਥੇ ਮਿਕਸਡ ਟੀਮ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਅਨਵੀ ਰਾਠੌੜ ਤੇ ਅਭਿਨਵ ਸ਼ਾਹ ਦੀ ਹਮਵਤਨ ਜੋੜੀ ਨੂੰ 16-8 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਦੇ ਇਸ ਪ੍ਰਤੀਯੋਗਿਤਾ ਵਿਚ 3 ਸੋਨ ਸਮੇਤ 7 ਤਮਗੇ ਹੋ ਗਏ ਹਨ।