ਭਾਰਤੀ ਖਿਡਾਰੀਆਂ ਨੇ ਪਹਿਲਾ ਕੋਵਿਡ ਪ੍ਰੀਖਣ ਕੀਤਾ ਪਾਸ, ਪਰਿਵਾਰ ਨੂੰ ਨਾਲ ਰੱਖਣ ਦੀ ਮਿਲੀ ਇਜਾਜ਼ਤ

Friday, Jan 29, 2021 - 02:20 PM (IST)

ਚੇਨਈ (ਭਾਸ਼ਾ) : ਭਾਰਤੀ ਕ੍ਰਿਕਟਰਾਂ ਦਾ ਵੀਰਵਾਰ ਨੂੰ ਆਰ.ਟੀ. ਪੀ.ਸੀ.ਆਰ. ਦਾ ਪਹਿਲਾ ਪ੍ਰੀਖਣ ਨੈਗੇਟਿਵ ਰਿਹਾ ਅਤੇ ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ ਤੋਂ ਪਹਿਲਾਂ 2 ਫਰਵਰੀ ਤੋਂ ਅਭਿਆਸ ਸ਼ੁਰੂ ਕਰਣ ਲਈ ਅਜੇ 2 ਹੋਰ ਪ੍ਰੀਖਣਾ ਤੋਂ ਲੰਘਣ ਹੋਵੇਗਾ। 4 ਮੈਚਾਂ ਦੀ ਸੀਰੀਜ਼ 5 ਫਰਵਰੀ ਤੋਂ ਸ਼ੁਰੂ ਹੋਵੇਗੀ। ਪੂਰੀ ਭਾਰਤੀ ਟੀਮ ਪਹਿਲਾਂ ਹੀ ਚੇਨਈ ਪਹੁੰਚ ਚੁੱਕੀ ਹੈ ਅਤੇ ਦੋਵੇਂ ਟੀਮਾਂ ਲੀਲਾ ਪੈਲੇਸ ਹੋਟਲ ਵਿਚ ਰੁਕੀਆਂ ਹਨ। 

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਹੰਗਾਮਾ, ਪੁਲਸ ਨੇ ਚਲਾਏ ਹੰਝੂ ਗੈਸ ਦੇ ਗੋਲੇ

ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਕਿਹਾ, ‘ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਆਈ.ਪੀ.ਐਲ. ਬਾਇਓ ਬਬਲ ਦੀ ਤਰ੍ਹਾਂ ਹੀ ਹੈ। ਸਾਡੇ ਖਿਡਾਰੀਆਂ ਦਾ ਇਕ ਆਰ.ਟੀ. ਪੀ.ਸੀ.ਟਾਰ. ਪ੍ਰੀਖਣ ਹੋ ਚੁੱਕਾ ਹੈ ਅਤੇ ਅਭਿਆਸ ਸ਼ੁਰੂ ਕਰਣ ਤੋਂ ਪਹਿਲਾਂ ਅਜੇ 2 ਪ੍ਰੀਖਣ ਹੋਰ ਹੋਣ ਹਨ। ਅਜੇ ਖਿਡਾਰੀ ਆਪਣੇ ਕਮਰਿਆਂ ਵਿਚ ਹੀ ਰਹਿਣਗੇ।’

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਮੁੜ ਪਾਈ ਕਿਸਾਨੀ ਘੋਲ ’ਚ ਜਾਨ, ਗਾਜ਼ੀਪੁਰ ਸਰਹੱਦ ’ਤੇ ਪੁੱਜੇ ਮਨੀਸ਼ ਸਿਸੋਦੀਆ

ਖਿਡਾਰੀਆਂ ਨੂੰ ਅਨੁਕੂਲਨ ਮਾਹਰ ਨਿਕ ਵੇਬ ਅਤੇ ਸੋਨਮ ਦੇਸਾਈ ਦੀ ਦੇਖਰੇਖ ਵਿਚ ਆਪਣੇ ਕਮਰਿਆਂ ਵਿਚ ਕਸਰਤ ਕਰਕੇ ਇਹ ਸਮਾਂ ਬਿਤਾਉਣਾ ਹੈ। ਇਸ ਤੋਂ ਇਲਾਵਾ ਬੀ.ਸੀ.ਸੀ.ਆਈ. ਨੇ ਖਿਡਾਰੀਆਂ ਨੂੰ ਆਪਣੇ ਪਰਿਵਾਰ ਨੂੰ ਨਾਲ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ, ਕਿਉਂਕਿ ਸਖ਼ਤ ਇਕਾਂਤਵਾਸ ਦੌਰਾਨ ਉਨ੍ਹਾਂ ਨੂੰ ਬੇਹੱਦ ਇਕਾਂਤ ਵਿਚ ਰਹਿਣਾ ਪੈ ਸਕਦਾ ਹੈ। ਉਪ ਕਪਤਾਨ ਅਜਿੰਕਿਆ ਰਹਾਣੇ, ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ, ਵਿਕਟਕੀਪਰ ਰਿੱਧੀਮਾਨ ਸਾਹਾ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਆਪਣੇ ਪਰਿਵਾਰ ਨਾਲ ਪੁੱਜੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਖ਼ਤਮ ਕਰਨੀ ਚਾਹੁੰਦੀ ਹੈ ਸਰਕਾਰ, ਪੁਲਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ: ਸੰਯੁਕਤ ਕਿਸਾਨ ਮੋਰਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News