ਸਾਤਵਿਕ-ਚਿਰਾਗ ਦੀ ਭਾਰਤੀ ਜੋੜੀ ਨੇ ਕੋਰੀਆ ਓਪਨ ਦਾ ਖਿਤਾਬ ਜਿੱਤਿਆ
Sunday, Jul 23, 2023 - 04:42 PM (IST)
ਯੇਓਸੂ (ਕੋਰੀਆ)- ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਐਤਵਾਰ ਨੂੰ ਇੱਥੇ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਸਿਖਰਲਾ ਦਰਜਾ ਪ੍ਰਾਪਤ 'ਚ ਫਜਰ ਅਲਫਿਯਾਨ ਅਤੇ ਮੁਹੰਮਦ ਰਿਆਨ ਆਰਦਿਯਾਤੋਂ ਨੂੰ 17-21, 21-13, 21-14 ਨਾਲ ਹਰਾ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਭਾਰਤੀ ਜੋੜੀ ਇੱਕ ਗੇਮ ਨਾਲ ਪਿੱਛੇ ਚੱਲ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਕੇ ਇਕ ਹੋਰ ਖਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਸ਼ਨੀਵਾਰ ਨੂੰ ਭਾਰਤੀ ਜੋੜੀ ਨੇ ਚੀਨ ਦੇ ਲਿਆਂਗ ਵੇਈ ਕੇਂਗ ਅਤੇ ਵੈਂਗ ਚਾਂਗ ਦੀ ਵਿਸ਼ਵ ਦੀ ਦੂਜੇ ਨੰਬਰ ਦੀ ਜੋੜੀ ਨੂੰ ਸਿੱਧੇ ਗੇਮ 'ਚ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਸਾਤਵਿਕ ਅਤੇ ਚਿਰਾਗ ਇਸ ਸਾਲ ਇੰਡੋਨੇਸ਼ੀਆ ਸੁਪਰ 1000 ਅਤੇ ਸਵਿਸ ਓਪਨ ਸੁਪਰ 500 ਖਿਤਾਬ ਵੀ ਜਿੱਤ ਚੁੱਕੇ ਹਨ। ਸਾਤਵਿਕ ਅਤੇ ਚਿਰਾਗ ਨੇ ਆਪਣੀ ਜੋੜੀ ਬਣਾਉਣ ਤੋਂ ਬਾਅਦ ਕਈ ਖ਼ਿਤਾਬ ਜਿੱਤੇ ਹਨ, ਜਿਸ ਵਿੱਚ ਇੱਕ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ, ਇੱਕ ਥਾਮਸ ਕੱਪ ਸੋਨ ਤਗਮਾ, ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਕਾਂਸੀ ਦਾ ਤਗਮਾ, ਨਾਲ ਹੀ ਸੁਪਰ 300 (ਸੈਯਦ ਮੋਦੀ ਅਤੇ ਸਵਿਸ ਓਪਨ), ਸੁਪਰ 500 (ਥਾਈਲੈਂਡ ਅਤੇ ਇੰਡੀਆ ਓਪਨ), ਸੁਪਰ 750 (ਫ੍ਰੈਂਚ ਓਪਨ) ਅਤੇ ਇੰਡੋਨੇਸ਼ੀਆ ਓਪਨ 1000 'ਚ ਜਿੱਤ ਸ਼ਾਮਲ ਹੈ।
ਇਹ ਵੀ ਪੜ੍ਹੋ-ਮਹਿਲਾ ਵਿਸ਼ਵ ਕੱਪ : ਸਵੀਡਨ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ
ਬੀਡਬਲਯੂਐੱਫ ਵਿਸ਼ਵ ਟੂਰ ਨੂੰ ਛੇ ਪੱਧਰਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਵਿਸ਼ਵ ਟੂਰ ਫਾਈਨਲ, ਚਾਰ ਸੁਪਰ 1000 ਟੂਰਨਾਮੈਂਟ, ਛੇ ਸੁਪਰ 750 ਟੂਰਨਾਮੈਂਟ, ਸੱਤ ਸੁਪਰ 500 ਟੂਰਨਾਮੈਂਟ ਅਤੇ 11 ਸੁਪਰ 300 ਟੂਰਨਾਮੈਂਟ ਸ਼ਾਮਲ ਹਨ। ਟੂਰਨਾਮੈਂਟ ਦੀ ਇੱਕ ਹੋਰ ਸ਼੍ਰੇਣੀ ਬੀਡਬਲਯੂਐੱਫ ਟੂਰ ਸੁਪਰ 100 ਪੱਧਰ ਹੈ ਜਿਸ ਨਾਲ ਵੀ ਰੈਂਕਿੰਗ ਅੰਕ ਮਿਲਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8