ਭਾਰਤੀ ਮੂਲ ਦੇ ਬਾਡੀਬਿਲਡਿੰਗ ਚੈਂਪੀਅਨ ਦੀ ਮੌਤ ਦਾ ਖੁਲ੍ਹਿਆ ਰਾਜ਼, ਅਧਿਕਾਰੀਆਂ ਨੇ ਕੀਤੀ ਪੁਸ਼ਟੀ

02/25/2020 4:58:49 PM

ਸਿੰਗਾਪੁਰ : ਭਾਰਤੀ ਮੂਲ ਦੇ 32 ਸਾਲਾ ਬਾਡੀਬਿਲਡਿੰਗ ਚੈਂਪੀਅਨ ਦੀ ਸਿੰਗਾਪੁਰ ਵਿਚ ਸੈਲਿਬ੍ਰਿਟੀ ਮੁਕਾਬਲੇ ਤੋਂ ਬਾਅਦ ਕੁਦਰਤੀ ਕਾਰਨਾਂ ਨਾਲ ਮੌਤ ਹੋ ਗਈ। ਮੌਤ ਦੇ ਸਬੂਤ ਨਾਲ ਜੁੜੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਵਰਲਡ ਚੈਂਪੀਅਨ ਐਂਡ ਫਿਜ਼ਿਕ ਸਪੋਰਟਸ ਫੈਡਰੇਸ਼ਨ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੁਬਰਾਮਣੀਅਮ ਦੀ ਦਿਲ ਨਾਲ ਜੁੜੀ ਪਰੇਸ਼ਾਨੀ ਕਾਰਨ ਮੋਤ ਹੋ ਗਈ। ਪ੍ਰਦੀਪ ਦਾ ਇੱਥੇ ਸਿੰਗਾਪੁਰ ਦੇ ਯੂਟਿਊਬਰ ਸਟੀਵਨ ਲਿਮ ਦੇ ਖਿਲਾਫ 23 ਸਤੰਬਰ 2017 ਨੂੰ ਮਾਰਿਨਾ ਬੇ ਸੈਂਡਸ ਵਿਚ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਤੋਂ ਬਾਅਦ ਉਹ ਬੇਹੋਸ਼ ਹੋ ਗਏ ਸੀ ਅਤੇ ਹਸਪਤਾਲ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਜਾਂਚ 'ਚ ਪਤਾ ਚੱਲਿਆ ਕਿ ਉਸ ਦੀ ਮੌਤ ਕੁਦਰਤੀ ਕਾਰਨਾਂ ਤੋਂ ਹੋਈ ਹੈ।

 

Related News