35 ਸਥਾਨਾਂ ਦੀ ਲੰਬੀ ਛਲਾਂਗ ਨਾਲ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਪਹੁੰਚਿਆ ਚਿਕਾਰੰਗੱਪਾ

Saturday, Mar 30, 2019 - 06:59 PM (IST)

35 ਸਥਾਨਾਂ ਦੀ ਲੰਬੀ ਛਲਾਂਗ ਨਾਲ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਪਹੁੰਚਿਆ ਚਿਕਾਰੰਗੱਪਾ

ਗੁਰੂਗ੍ਰਾਮ, — ਐੱਸ. ਚਿਕਾਰੰਗੱਪਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸ਼ਨੀਵਾਰ ਨੂੰ ਤੀਜੇ ਰਾਊਂਡ ਵਿਚ 6 ਅੰਡਰ 66 ਦਾ ਬਿਹਤਰੀਨ ਕਾਰਡ ਖੇਡਿਆ ਤੇ 35 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ ਹੀਰੋ ਇੰਡੀਆ ਓਪਨ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਟੂਰਨਾਮੈਂਟ ਵਿਚ ਚਿਕਾ ਇਸ ਪ੍ਰਦਰਸਨ ਤੋਂ ਬਾਅਦ ਸਰਵਸ਼੍ਰੇਸ਼ਠ ਭਾਰਤੀ ਬਣਿਆ ਹੋਇਆ ਹੈ ਤੇ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਹੇ ਦੋ ਖਿਡਾਰੀਆਂ ਤੋਂ ਪੰਜ ਸ਼ਾਟਾਂ ਪਿੱਛੇ ਹੈ। ਚਿਕਾ ਨੇ ਇਸ ਰਾਊਂਡ ਵਿਚ ਸੱਤ ਬਰਡੀਆਂ ਖੇਡੀਆਂ ਤੇ 17ਵੇਂ ਹੋਲ 'ਤੇ ਉਸ ਨੇ ਬੋਗੀ ਮਾਰੀ।PunjabKesariਭਰਤ ਦੇ ਚੋਟੀ ਦੇ ਗੋਲਫਰ ਸ਼ੁਭੰਕਰ ਸ਼ਰਮਾ ਨੇ ਤੀਜੇ ਰਾਊਂਡ ਵਿਚ ਇਕ ਅੰਡਰ-71 ਦਾ ਕਾਰਡ ਖੇਡਿਆ ਤੇ ਸਾਂਝੇ ਤੌਰ 'ਤੇ ਉਹ 19ਵੇਂ ਤੋਂ ਸਾਂਝੇ ਤੌਰ 'ਤੇ 15ਵੇਂ ਸਥਾਨ 'ਤੇ ਪਹੁੰਚ ਗਿਆ।


Related News