ਸਾਲ ਦੀ ਆਖਰੀ ਰੈਂਕਿੰਗ ''ਚ ਭਾਰਤੀ ਪੁਰਸ਼ ਹਾਕੀ ਟੀਮ ਤੀਜੇ, ਮਹਿਲਾ ਟੀਮ 9ਵੇਂ ਸਥਾਨ ''ਤੇ

12/24/2021 1:31:34 AM

ਨਵੀਂ ਦਿੱਲੀ- ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਸਾਲ ਦੀ ਆਖਰੀ ਐੱਫ. ਆਈ. ਐੱਚ. ਰੈਂਕਿੰਗ ਵਿਚ ਤੀਜੇ ਸਥਾਨ 'ਤੇ ਰਹੀ ਜਦਕਿ ਓਲੰਪਿਕ ਵਿਚ ਚੌਥੇ ਸਥਾਨ 'ਤੇ ਰਹੀ ਮਹਿਲਾ ਹਾਕੀ ਟੀਮ ਨੇ 9ਵੇਂ ਸਥਾਨ ਦੇ ਨਾਲ-ਨਾਲ ਸਾਲ ਦਾ ਅੰਤ ਕੀਤਾ। ਟੋਕੀਓ ਵਿਚ 41 ਸਾਲ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਹਾਲ ਹੀ ਵਿਚ ਬੰਗਲਾਦੇਸ਼ ਵਿਚ ਏਸ਼ੀਆਈ ਚੈਂਪੀਅਨਸ ਟਰਾਫੀ ਵਿਚ ਵੀ ਕਾਂਸੀ ਤਮਗਾ ਜਿੱਤਿਆ। ਭਾਰਤ 2296.04 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਐੱਫ. ਆਈ. ਐੱਚ.- ਪ੍ਰੋ ਲੀਗ ਤੇ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਚੋਟੀ ਦਾ ਸਥਾਨ ਆਸਟਰੇਲੀਆ ਨੂੰ ਗੁਆ ਦਿੱਤਾ। ਕੌਮਾਂਤਰੀ ਹਾਕੀ ਮਹਾਸੰਘ ਵਲੋਂ ਅੱਜ ਜਾਰੀ ਰੈਂਕਿੰਗ ਦੇ ਅਨੁਸਾਰ ਬੈਲਜੀਅਮ 2632.12 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਓਲੰਪਿਕ ਚਾਂਦੀ ਤਮਗਾ ਜੇਤੂ ਆਸਟਰੇਲੀਆ 2642.25 ਅੰਕ ਲੈ ਕੇ ਚੋਟੀ 'ਤੇ ਹੈ।

ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ

PunjabKesari


ਨੀਦਰਲੈਂਡ (2234.33 ਅੰਕ) ਚੌਥੇ ਤੇ ਜਰਮਨੀ (2038.71) ਪੰਜਵੇਂ ਸਥਾਨ 'ਤੇ ਹੈ। ਅਗਲੇ ਪੰਜ ਸਥਾਨਾਂ 'ਤੇ ਇੰਗਲੈਂਡ, ਅਰਜਨਟੀਨਾ, ਨਿਊਜ਼ੀਲੈਂਡ, ਸਪੇਨ ਤੇ ਮਲੇਸ਼ੀਆ ਹਨ। ਏਸ਼ੀਆਈ ਚੈਂਪੀਅਨਸ ਟਰਾਫੀ ਜੇਤੂ ਕੋਰੀਆ 16ਵੇਂ, ਉਪ ਜੇਤੂ ਜਾਪਾਨ 17ਵੇਂ ਤੇ ਪਾਕਿਸਤਾਨ 18ਵੇਂ ਸਥਾਨ 'ਤੇ ਹੈ। ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਮਹਿਲਾ ਹਾਕੀ ਟੀਮ 1810.32 ਅੰਕ ਲੈ ਕੇ ਮਹਿਲਾ ਟੀਮਾਂ ਦੀ ਰੈਂਕਿੰਗ ਵਿਚ 9ਵੇਂ ਸਥਾਨ 'ਤੇ ਹੈ। ਐੱਫ. ਆਈ. ਐੱਚ-ਪ੍ਰੋ ਲੀਗ, ਯੂਰੋ ਚੈਂਪੀਅਨਸ਼ਿਪ ਤੇ ਓਲੰਪਿਕ ਸੋਨ ਤਮਗਾ ਜਿੱਤਣ ਵਾਲੀ ਨੀਦਰਲੈਂਡ ਟੀਮ 2015.35 ਅੰਕ ਲੈ ਕੇ ਚੋਟੀ 'ਤੇ ਹੈ। ਦੂਜੇ ਸਥਾਨ 'ਤੇ ਉਸ ਨਾਲੋਂ 600 ਤੋਂ ਵੀ ਵੱਧ ਅੰਕ ਪਿੱਛੇ ਇੰਗਲੈਂਡ (2375.78) ਹੈ। ਓਲੰਪਿਕ ਚਾਂਦੀ ਤਮਗਾ ਜੇਤੂ ਅਰਜਨਟੀਨਾ ਤੀਜੇ (2361.28) ਸਥਾਨ 'ਤੇ ਹੈ। ਆਸਟਰੇਲੀਆ ਚੌਥੇ, ਜਰਮਨੀ ਪੰਜਵੇਂ, ਸਪੇਨ 6ਵੇਂ ਸਥਾਨ 'ਤੇ ਹੈ ਜਦਕਿ ਬੈਲਜੀਅਮ 7ਵੇਂ, ਨਿਊਜ਼ੀਲੈਂਡ 8ਵੇਂ ਤੇ ਚੀਨ 10ਵੇਂ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News