ਇੰਡੋਨੇਸ਼ੀਆ ਤੋਂ ਹਾਰੀ ਟੀਮ ਇੰਡੀਆ, ਸੈਮੀਫਾਈਨਲ 'ਚ ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ

02/16/2020 3:23:43 PM

ਸਪੋਰਟਸ ਡੈਸਕ— ਲਕਸ਼ੈ ਸੇਨ ਦੀ ਏਸ਼ੀਆਈ ਖੇਡਾਂ ਦੇ ਚੈਂਪੀਅਨ ਜੋਨਾਥਨ ਕ੍ਰਿਸਟੀ 'ਤੇ ਉਲਟਫੇਰ ਭਰੀ ਜਿੱਤ ਵੀ ਭਾਰਤੀ ਪੁਰਸ਼ ਟੀਮ ਦੇ ਕੰਮ ਨਹੀਂ ਆ ਸਕੀ ਜੋ ਇੱਥੇ ਸ਼ਨੀਵਾਰ ਨੂੰ ਏਸ਼ੀਆਈ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਦੋ ਵਾਰ ਦੀ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਕੋਲੋਂ 2-3 ਨਾਲ ਹਾਰ ਗਈ ਅਤੇ ਉਸਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਲਕਸ਼ੈ (31ਵੀਂ ਰੈਂਕਿੰਗ) ਨੇ ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਜੋਨਾਥਨ 'ਤੇ ਦੂਜੇ ਸਿੰਗਲ ਮੁਕਾਬਲੇ 'ਚ 21-18, 22-20 ਨਾਲ ਸ਼ਾਨਦਾਰ ਜਿੱਤ ਹਾਸਲ ਕਰ ਭਾਰਤ ਨੂੰ ਦੌੜ 'ਚ ਬਣਾਏ ਰੱਖਿਆ।PunjabKesari 
ਭਾਰਤੀ ਟੀਮ ਆਪਣੇ ਸਟਾਰ ਖਿਡਾਰੀ ਸਾਬਕਾ ਵਰਲਡ ਨੰਬਰ-1 ਕਿਦਾਂਬੀ ਸ਼੍ਰੀਕਾਂਤ ਅਤੇ ਐੱਚ. ਐੱਸ ਪ੍ਰਣਾਏ ਦੇ ਬਿਨਾਂ ਹੀ ਸੈਮੀਫਾਈਨਲ 'ਚ ਉਤਰੀ। ਉਥੇ ਹੀ ਵਰਲਡ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਬੀ. ਸਾਈ. ਪ੍ਰਣੀਤ ਨੂੰ ਐਂਥਨੀ ਗਿੰਟਿੰਗ ਖਿਲਾਫ ਆਪਣਾ ਮੁਕਾਬਲਾ ਵਿਚਾਲੇ ਹੀ ਛੱਡਣਾ ਪਿਆ। ਇਸ ਤੋਂ ਬਾਅਦ ਪੁਰਸ਼ ਡਬਲਜ਼ 'ਚ ਮੁਹੰਮਦ ਅਹਿਸਾਨ ਅਤੇ ਹੇਂਡਰ ਸੇਤੀਯਾਵਾਨ ਦੀ ਜੋੜੀ ਨੇ ਐੱਮ. ਆਰ. ਅਰਜੁਨ ਅਤੇ ਧਰੁਵ ਕਪਿਲਾ ਨੂੰ 21-10,14-21,23-21 ਨਾਲ ਹਰਾ ਕੇ ਇੰਡੋਨੇਸ਼ੀਆ ਨੂੰ ਅੱਗੇ ਕਰ ਦਿੱਤਾ ਪਰ ਸ਼ੁਭਾਂਕਰ ਡੇ ਨੇ ਸ਼ੇਸਾਰ ਹਿਰੇਨ ਗਿਡੀਓਨ ਨੂੰ 21-17, 21-15 ਨਾਲ ਹਰਾ ਕੇ ਭਾਰਤੀ ਟੀਮ ਨੂੰ ਫਿਰ ਤੋਂ 2-2 ਦੀ ਬਰਾਬਰੀ ਦਿਵਾ ਦਿੱਤੀ। 

5ਵੇਂ ਮੈਚ 'ਚ ਮਾਰਕਸ ਫੇਰਨਾਲਡੀ ਗਿਡੀਓਨ ਅਤੇ ਕੇਵਿਨ ਸੰਜਯਾ ਸੁਕਾਮੂਲਜੋ ਦੀ ਜੋੜੀ ਨੇ ਲਕਸ਼ੈ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ 24 ਮਿੰਟ 'ਚ 21-6, 21-13 ਤੋਂ ਹਰਾ ਕੇ ਇੰਡੋਨੇਸ਼ੀਆ ਨੂੰ ਫਾਈਨਲ 'ਚ ਪਹੁੰਚਾ ਦਿੱਤਾ।


Related News