ਭਾਰਤੀ ਪੁਰਸ਼ ਹਾਕੀ ਟੀਮ ਦੀ ਬੰਗਲਾਦੇਸ਼ 'ਤੇ 12-0 ਦੀ ਧਮਾਕੇਦਾਰ ਜਿੱਤ, ਸੈਮੀਫਾਈਨਲ 'ਚ ਬਣਾਈ ਥਾਂ

10/02/2023 5:29:20 PM

ਹਾਂਗਜ਼ੂ, (ਭਾਸ਼ਾ)- ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀਆਂ ਹੈਟ੍ਰਿਕਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾ ਕੇ ਪੂਲ 'ਚ ਸਿਖਰ 'ਤੇ ਰਹਿ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨਿੱਜੀ ਐਮਰਜੈਂਸੀ ਕਾਰਨ ਮੁੰਬਈ ਲਈ ਰਵਾਨਾ ਹੋਏ : ਰਿਪੋਰਟ

ਭਾਰਤੀ ਟੀਮ ਨੇ ਪੂਲ ਪੜਾਅ ਦੇ ਪੰਜ ਮੈਚਾਂ 'ਚ 58 ਗੋਲ ਕੀਤੇ ਅਤੇ ਸਿਰਫ਼ ਪੰਜ ਗੋਲ ਗੁਆਏ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਉਜ਼ਬੇਕਿਸਤਾਨ ਨੂੰ 16-0 ਨਾਲ, ਸਿੰਗਾਪੁਰ ਨੂੰ 16-1, ਪਾਕਿਸਤਾਨ ਨੂੰ 10-2 ਅਤੇ ਜਾਪਾਨ ਨੂੰ 4-2 ਨਾਲ ਹਰਾਇਆ। ਭਾਰਤ ਲਈ ਕਪਤਾਨ ਹਰਮਨਪ੍ਰੀਤ (ਦੂਜੇ, ਚੌਥੇ ਅਤੇ 32ਵੇਂ ਮਿੰਟ) ਅਤੇ ਮਨਦੀਪ ਸਿੰਘ (18ਵੇਂ, 24ਵੇਂ ਅਤੇ 46ਵੇਂ ਮਿੰਟ) ਨੇ ਤਿੰਨ-ਤਿੰਨ ਗੋਲ ਕੀਤੇ।

ਇਹ ਵੀ ਪੜ੍ਹੋ : ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਭਾਰਤ ਆ ਸਕਦੇ ਹਨ ਰਿਸ਼ੀ ਸੁਨਕ

ਅਭਿਸ਼ੇਕ (41ਵੇਂ ਅਤੇ 57ਵੇਂ) ਨੇ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ (28ਵੇਂ), ਲਲਿਤ ਉਪਾਧਿਆਏ (23ਵੇਂ), ਗੁਰਜੰਟ ਸਿੰਘ (56ਵੇਂ) ਅਤੇ ਨੀਲਕਾਂਤਾ ਸ਼ਰਮਾ (47ਵੇਂ) ਨੇ ਇੱਕ-ਇੱਕ ਗੋਲ ਕੀਤਾ। ਬੰਗਲਾਦੇਸ਼ ਦੀ ਟੀਮ ਭਾਰਤੀ ਗੋਲ 'ਤੇ ਹਮਲਾ ਨਹੀਂ ਕਰ ਸਕੀ ਅਤੇ ਇਕ ਵਾਰ ਫਿਰ ਭਾਰਤੀ ਗੋਲਕੀਪਰ ਮੂਕ ਦਰਸ਼ਕ ਬਣੇ ਰਹੇ। ਹੁਣ ਭਾਰਤ ਦਾ ਸਾਹਮਣਾ 4 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ 'ਚ ਪੂਲ ਬੀ ਦੀ ਦੂਜੇ ਸਥਾਨ 'ਤੇ ਰਹੀ ਟੀਮ ਨਾਲ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News