ਭਾਰਤੀ ਪੁਰਸ਼ ਹਾਕੀ ਟੀਮ ਪੰਜਵੇਂ ਸਥਾਨ ’ਤੇ ਬਰਕਰਾਰ, ਮਹਿਲਾ ਟੀਮ ਨੌਵੇਂ ਨੰਬਰ ’ਤੇ

Monday, Sep 09, 2019 - 10:35 AM (IST)

ਭਾਰਤੀ ਪੁਰਸ਼ ਹਾਕੀ ਟੀਮ ਪੰਜਵੇਂ ਸਥਾਨ ’ਤੇ ਬਰਕਰਾਰ, ਮਹਿਲਾ ਟੀਮ ਨੌਵੇਂ ਨੰਬਰ ’ਤੇ

ਲੁਸਾਨੇ— ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਜਾਰੀ ਨਵੀਂ ਐੱਫ. ਆਈ. ਐੱਚ. ਰੈਂਕਿੰਗ ’ਚ ਪੰਜਵੇਂ ਸਥਾਨ ’ਤੇ ਬਰਕਰਾਰ ਹੈ ਜਦਕਿ ਮਹਿਲਾ ਟੀਮ ਇਕ ਸਥਾਨ ਦੇ ਫਾਇਦੇ ਨਾਲ ਨੌਵੇਂ ਸਥਾਨ ’ਤੇ ਪਹੁੰਚ ਗਈ ਹੈ। ਓਸੀਆਨਾ ਕੱਪ ਦੀ ਸਮਾਪਤੀ ਦੇ ਬਾਅਦ ਇਹ ਨਵੀਂ ਰੈਂÇੰਕੰਗ ਜਾਰੀ ਕੀਤੀ ਗਈ ਹੈ। ਓਸੀਆਨਾ ਕੱਪ ’ਚ ਆਸਟਰੇਲੀਆ ਦੀ ਜਿੱਤ ’ਤੇ ਕੋਈ ਬਦਲਾਅ ਨਹੀਂ ਹੋਇਆ ਹੈ। 

PunjabKesari

ਆਸਟਰੇਲੀਆ ਨੇ ਦੂਜੇ ਸਥਾਨ ’ਤੇ ਚਲ ਰਹੇ ਬੈਲਜੀਅਮ ’ਤ ਬੜ੍ਹਤ ਬਰਕਰਾਰ ਰੱਖੀ ਹੈ ਪਰ ਇਹ ਸਿਰਫ ਦੋ ਅੰਕਾਂ ਦੀ ਰਹਿ ਗਈ ਹੈ। ਆਸਟਰੇਲੀਆ ਦੇ 2350 ਅੰਕ ਹਨ। ਯੂਰਪੀ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਜੇਤੂ ਨੀਦਰਲੈਂਡ (2155) ਨਾਲ ਤੀਜੇ ਸਥਾਨ ’ਤੇ ਕਾਇਮ ਹੈ। ਅਰਜਨਟੀਨਾ 1988 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਹੈ। ਪੰਜਵੇਂ ਸਥਾਨ ’ਤੇ ਬਰਕਰਾਰ ਭਾਰਤ ਦੇ 1823 ਅੰਕ ਹਨ।  ਭਾਰਤੀ ਮਹਿਲਾ ਟੀਮ ਇਕ ਸਥਾਨ ਦੇ ਫਾਇਦੇ ਨਾਲ ਨੌਵੇਂ ਸਥਾਨ ’ਤੇ ਪਹੁੰਚ ਗਈ ਹੈ।


author

Tarsem Singh

Content Editor

Related News